ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸੋਸ਼ਲ ਮੀਡੀਆ ‘ਤੇ ਰਾਹੁਲ ਗਾਂਧੀ ਨਾਲ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ ਪੋਸਟ ਪਾ ਕੇ ਆਸ਼ੂ ਨੇ ਲਿਖਿਆ-ਬਦਲਾਅ ਦੀ ਹਵਾ ਪੱਛਮ ਤੋਂ ਸ਼ੁਰੂ ਹੋਵੇਗੀ। ਲੁਧਿਆਣਾ ਪੱਛਮ ਤੋਂ ਸ਼ੁਰੂ ਹੋਈ ਹਵਾ 2027 ਤੱਕ ਪੂਰੇ ਪੰਜਾਬ ਵਿਚ ਤੂਫਾਨ ਮਚਾ ਦੇਵੇਗੀ। ਕਾਂਗਰਸ ਪਹਿਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤੀ ਨਾਲ ਵਾਪਸ ਆ ਰਹੀ ਹੈ। ਅੱਜ ਨਵੀਂ ਦਿੱਲੀ ਵਿਚ ਆਪਣੇ ਨੇਤਾ ਤੇ ਗੁਰੂ ਰਾਹੁਲ ਗਾਂਧੀ ਜੀ ਨਾਲ ਮਿਲਣ ਦਾ ਮੌਕਾ ਮਿਲਿਆ।
ਉਨ੍ਹਾਂ ਨਾਲ ਹਰ ਗੱਲਬਾਤ ਪ੍ਰੇਰਣਾਦਾਇਕ ਹੈ ਜੋ ਸੱਚ ਤੇ ਨਿਆਂ ਪ੍ਰਤੀ ਉਨ੍ਹਾਂ ਦੀ ਅਤੁੱਟ ਵਚਨਬੱਧਤਾ ਨਾਲ ਭਰੀ ਹੋਈ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਕਾਂਗਰਸ ਇਕਜੁੱਟ ਹੈ, ਦ੍ਰਿੜ੍ਹ ਹੈ ਤੇ ਹੁਣ ਤੋਂ ਹਰ ਚੋਣ ਜਿੱਤਣ ਲਈ ਤਿਆਰ ਹੈ।
ਇਹ ਵੀ ਪੜ੍ਹੋ : ਗੇਟ ਖੁੱਲ੍ਹਾ ਵੇਖ ਘਰ ‘ਚ ਵੜਿਆ ਲੁਟੇਰਾ… ਰੌਲਾ ਪਾਉਣ ਲੱਗੀ ਬਜ਼ੁਰਗ ਨੂੰ ਕੀਤਾ ਫੱ/ਟੜ… ਇਲਾਕੇ ‘ਚ ਫੈਲੀ ਦ.ਹਿ/ਸ਼ਤ
ਉਨ੍ਹਾਂ ਦਾ ਨਿਰੰਤਰ ਸਮਰਥਨ ਤੇ ਮਾਰਗਦਰਸ਼ਨ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਤੇ ਮੈਂ ਮੇਰੇ ‘ਤੇ ਤੇ ਪੰਜਾਬ ਲਈ ਸਾਡੇ ਮਿਸ਼ਨ ‘ਤੇ ਉਨ੍ਹਾਂ ਦੇ ਵਿਸ਼ਵਾਸ ਲਈ ਬਹੁਤ ਧੰਨਵਾਦੀ ਹਾਂ। ਬਦਲਾਅ ਸ਼ੁਰੂ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
