ਚੰਨੀ ਨੇ ਕਿਹਾ ਕਿ ਜੋ ਵਾਅਦੇ ਸਰਕਾਰ ਨੇ ਪੰਜਾਬ ਨਾਲ ਕੀਤੇ ਹੋਏ ਹਨ, ਖਾਸ ਤੌਰ ‘ਤੇ MSP ਦੀ ਗਾਰੰਟੀ ਤੇ ਕਰਜ਼ਾ ਮਾਫੀ ਦੇ ਵਾਅਦੇ ਉਹਦੇ ਤੋਂ ਸਰਕਾਰ ਮੁਕਰ ਗਈ ਹੈ ਜਿਸ ਕਾਰਨ ਪੰਜਾਬ ਦੇ ਕਿਸਾਨ ਅੰਦੋਲਨ ਕਰਨ ਲਈ ਮਜਬੂਰ ਹੋਏ ਹਨ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਬਕਾ CM ਚੰਨੀ ਨੇ ਕਿਹਾ ਕਿ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਤੇ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਹਨ।
ਇਨ੍ਹਾਂ ਸਭ ਦੇ ਦਰਮਿਆਨ ਸਾਬਕਾ ਮੁੱਖ ਮੰਤਰੀ ਚੰਨੀ ਨੇ ਵੱਡਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਇਲਾਕੇ ਵਿਚ ਖਾਸ ਤੌਰ ‘ਤੇ ਸ਼ਹਿਰਾਂ ਵਿਚ ਜੋ ਕੁਝ ਪੈਸੇ ਵਾਲੇ ਜਾਂ ਮੋਹਤਬਰ ਵਿਅਕਤੀ ਹਨ ਤਾਂ ਉਸ ਨੂੰ ਗੈਂਗਸਟਰ ਦੀ ਕਾਲ ਆ ਰਹੀ ਹੈ ਤੇ ਉਹ ਉਨ੍ਹਾਂ ਕੋਲੋਂ ਫਿਰੌਤੀਆਂ ਮੰਗਦੇ ਹਨ। ਸਾਡੇ ਇਲਾਕੇ ਵਿਚ ਇਕ MC ਪਰਿਵਾਰ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਵਿਚਾਰੇ ਡਰਦੇ ਹੋਏ ਦੌੜੇ ਹੋਏ ਹਨ। ਮੈਨੂੰ ਵੀ ਇਕ 2 ਕਰੜ ਦੀ ਫਿਰੌਤੀ ਦਾ ਟੈਲੀਫੋਨ ਆਇਆ। ਮੈਂ ਸਮਝਾਇਆ ਕਿ ਤੁਸੀਂ ਗਲਤ ਬੰਦੇ ਨੂੰ ਡਾਇਲ ਕਰ ਰਹੇ ਹੋ, ਮੇਰੇ ਕੋਲ ਪੈਸੇ ਨਹੀਂ ਹਨ। ਮੈਂ ਉਸ ਦੀ ਸਾਰੀ ਗੱਲਬਾਤ ਡੀਜੀਪੀ ਨੂੰ ਦੱਸੀ। ਨੰਬਰ ਵੀ ਭੇਜਿਆ ਕਿ ਮੈਨੂੰ ਇਸ ਤੋਂ ਫਿਰੌਤੀ ਦੇ ਟੈਲੀਫੋਨ ਆ ਰਹੇ ਹਨ, ਸਕ੍ਰੀਨ ਸ਼ਾਟ ਵੀ ਭੇਜੇ ਪਰ ਗੱਲ ਨੂੰ 2 ਮਹੀਨੇ ਹੋ ਗਏ ਹਨ ਪਰ ਅੱਜ ਤੱਕ ਪੁਲਿਸ ਨੇ ਮੈਨੂੰ ਨਹੀਂ ਪੁੱਛਿਆ ਕਿ ਤੁਹਾਨੂੰ ਕਿਹੜੇ ਬੰਦਿਆਂ ਦੀ ਫਿਰੌਤੀ ਦੀ ਕਾਲ ਆਈ ਹੈ? ਇਸ ਤਰ੍ਹਾਂ ਪੁਲਿਸ ਨੂੰ ਕੋਈ ਪ੍ਰਵਾਹ ਨਹੀਂ ਹੈ। ਸਾਬਕਾ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਧਮਕੀ ਭਰੇ ਕਾਲ ਆ ਰਹੇ ਹਨ ਤਾਂ ਆਮ ਆਦਮੀ ਦਾ ਕੀ ਹਾਲ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ, 15 ਮਾਰਚ ਤੱਕ ਚੱਲੇਗਾ ਵਿਧਾਨ ਸਭਾ ਦਾ ਇਜਲਾਸ
ਸਾਬਕਾ CM ਚੰਨੀ ਨੇ ਕਿਹਾ ਕਿ ਮੇਰੇ ਵਰਗੇ ਬੰਦੇ ਜਿਨ੍ਹਾਂ ਕੋਲ ਸੁਰੱਖਿਆ ਵੀ ਹੈ, ਬਾਵਜੂਦ ਇਸ ਦੇ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਫਿਰੌਤੀ ਦੀ ਮੰਗ ਕਰ ਰਹੇ ਹਨ। ਅਜਿਹੇ ਵਿਚ ਆਮ ਆਦਮੀ ਕਿੰਨਾ ਕੁ ਸੁਰੱਖਿਅਤ ਹੈ?
ਵੀਡੀਓ ਲਈ ਕਲਿੱਕ ਕਰੋ –