Former Doordarshan director general : ਨਵੀਂ ਦਿੱਲੀ : ਕੋਰੋਨਾ ਦੇ ਵਧ ਰਹੇ ਮਾਮਲਿਆਂ ਕਰਕੇ ਹੁਣ ਇਲਾਜ ਮਿਲਣ ਵਿੱਚ ਵੀ ਸੰਕਟ ਪੈਦਾ ਹੋ ਗਿਆ ਹੈ। ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਤੇ ਸਟਾਫ ਦੀ ਕਮੀ ਹੋ ਰਹੀ ਹੈ। ਆਮ ਲੋਕਾਂ ਵਿੱਚ ਅਕਸਰ ਹਸਪਤਾਲ ਵਿੱਚ ਇਲਾਜ ਨਾ ਮਿਲ ਸਕਣ ਕਰਕੇ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਵੀਆਈਪੀ ਲੋਕਾਂ ਨੂੰ ਵੀ ਇਨ੍ਹਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਦੂਰਦਰਸ਼ਨ ਦੀ ਸਾਬਕਾ ਡਾਇਰੈਕਟਰ ਜਨਰਲ ਅਰਚਨਾ ਦੱਤਾ ਨੇ ਸਮੇਂ ਸਿਰ ਇਲਾਜ ਦੀ ਘਾਟ ਕਾਰਨ ਇਕ ਘੰਟੇ ਦੇ ਅਰਸੇ ਵਿਚ ਕੋਰੋਨਾ ਤੋਂ ਪੀੜਤ ਆਪਣੇ ਪਤੀ ਅਤੇ ਮਾਂ ਨੂੰ ਗੁਆ ਦਿੱਤਾ। ਆਕਸੀਜਨ ਦੇ ਪੱਧਰ ਵਿੱਚ ਗਿਰਾਵਟ ਤੋਂ ਬਾਅਦ ਦੱਤਾ ਉਨ੍ਹਾਂ ਦੋਵਾਂ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੀ ਰਹੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ।
ਟਵਿੱਟਰ ‘ਤੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਦੱਤਾ ਨੇ ਕਿਹਾ ਕਿ 27 ਅਪ੍ਰੈਲ ਨੂੰ ਮਾਲਵੀਆ ਨਗਰ ਦੇ ਇਕ ਸਰਕਾਰੀ ਹਸਪਤਾਲ ਵਿਚ ਦੋਵਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਘੋਸ਼ਿਤ ਕੀਤਾ ਗਿਆ ਸੀ। ਅਰਚਨਾ ਦੱਤਾ, ਜੋ ਉਸ ਸਮੇਂ ਦੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਭਵਨ ਦੀ ਬੁਲਾਰਨ ਸੀ ਨੇ ਕਿਹਾ, ‘ਮੇਰੇ ਵਰਗੇ ਕੁਝ ਲੋਕ ਸੋਚਦੇ ਹਨ ਕਿ ਉਨ੍ਹਾਂ ਨਾਲ ਅਜਿਹਾ ਨਹੀਂ ਹੋ ਸਕਦਾ, ਪਰ ਅਜਿਹਾ ਹੋਇਆ। ਮੇਰੇ ਪਤੀ ਅਤੇ ਮਾਂ ਦੋਵਾਂ ਦੀ ਬਿਨਾਂ ਕਿਸੇ ਇਲਾਜ ਦੀ ਮੌਤ ਹੋ ਗਈ। ਅਸੀਂ ਆਮ ਤੌਰ ‘ਤੇ ਦਿਲੀ ਵੱਡੇ ਹਸਪਤਾਲਾਂ ਵਿਚ ਜਿਥੇ ਜਾਂਦੇ ਇਲਾਜ ਲਈ ਜਾਂਦੇ ਸੀ ਉਥੇ ਅਸੀਂ ਇਲਾਜ ਨਹੀਂ ਕਰਵਾ ਸਕੇ। ਹਾਂ, ਮੌਤ ਤੋਂ ਬਾਅਦ ਉਸਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਐਲਾਨ ਦਿੱਤਾ ਗਿਆ। ‘
ਦੱਤਾ ਦੇ ਪਤੀ ਏ.ਆਰ. ਦੱਤਾ (68) ਅਤੇ ਉਸ ਦੀ ਮਾਂ ਬਾਨੀ ਮੁਖਰਜੀ (88) ਦੀ ਮੌਤ ਰਾਸ਼ਟਰੀ ਰਾਜਧਾਨੀ ਵਿੱਚ ਆਕਸੀਜਨ ਅਤੇ ਬਿਸਤਰੇ ਦੀ ਘਾਟ ਨੂੰ ਦਰਸਾਉਂਦੀ ਹੈ। ਏਆਰ ਦੱਤਾ ਰੱਖਿਆ ਮੰਤਰਾਲੇ ਦੇ ਸਿਖਲਾਈ ਸੰਸਥਾ ਤੋਂ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ। ਦੱਤਾ ਨੇ ਕਿਹਾ, ‘ਮੇਰਾ ਬੇਟਾ ਦੋਵੇਂ ਮਰੀਜ਼ਾਂ ਨੂੰ ਦੱਖਣੀ ਦਿੱਲੀ ਦੇ ਕਈ ਨਿੱਜੀ ਹਸਪਤਾਲਾਂ ਵਿੱਚ ਲੈ ਗਿਆ ਪਰ ਕਿਤੇ ਵੀ ਦਾਖਲ ਨਹੀਂ ਹੋ ਸਕੇ। ਆਖਰਕਾਰ ਮਾਲਵੀਆ ਨਗਰ ਦੇ ਇਕ ਸਰਕਾਰੀ ਹਸਪਤਾਲ ਨੇ ਉਨ੍ਹਾਂ ਨੂੰ ਦਾਖਲ ਕੀਤਾ।