10 ਸਾਲ ਪੁਰਾਣੇ ਰਿਸ਼ਵਤਖੋਰੀ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀਐੱਸਪੀ ਤੇ ਵੱਡੇ ਹੋਟਲ ਮਾਲਕ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਵਾਂ ਨੂੰ ਭਲਕੇ ਸਜ਼ਾ ਸੁਣਾਈ ਜਾਵੇਗੀ। ਸਾਰੀਆਂ ਧਿਰਾਂ ਦੀ ਗਵਾਈ ਹੋਈ ਹੈ ਤੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਸਸਤੀ ਹੋਈ ਬਿਜਲੀ, ਸਾਲ 2025-26 ਲਈ ਦਰਾਂ ਸਬੰਧੀ ਨਵਾਂ ਟੈਰਿਫ ਹੋਇਆ ਜਾਰੀ
ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਡੀਐੱਸਪੀ ਮੀਣਾ ਸਣੇ ਕੁੱਲ 4 ਮੁਲਜ਼ਮ ਅਦਾਲਤ ਵੱਲੋਂ ਭਲਕੇ ਫੈਸਲਾ ਸੁਣਾਇਆ ਜਾਵੇਗਾ। ਮੁਲਜ਼ਮ ਮੀਣਾ ਚੰਡੀਗੜ੍ਹ ਦੇ ਅਪਰਾਧਿਕ ਬ੍ਰਾਂਚ ਬੈਂਕ ਵਿਚ ਡੀਐੱਸਪੀ ਵਜੋਂ ਤਾਇਨਾਤ ਸਨ। ਤੇ ਜਦੋਂ ਸਾਲ 2014-15 ਵਿਚ ਇਹ ਰਿਸ਼ਵਤਖੋਰੀ ਦਾ ਮਾਮਲਾ ਸਾਹਮਣੇ ਆਇਆ ਤਾਂ ਇਹ ਡੀਐੱਸਪੀ ਸ਼ਾਮਲ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪਿਤਾ ਤੇ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਨਾ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
