ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਦਿੱਲੀ ਦੇ ਗੰਗਾਰਾਮ ਹਸਪਤਾਲ ਵਿਚ ਆਖਰੀ ਸਾਹ ਲਈ। ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟਾਉਂਦੇ ਹੋਏ ਉਤਰਾਖੰਡ ਦੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਸੋਰੇਨ ਨੇ ਕਿਹਾ ਕਿ ਗੁਰੂ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ। ਪੀਐੱਮ ਮੋਦੀ ਨੇ ਵੀ ਦੇਹਾਂਤ ‘ਤੇ ਸੋਗ ਪ੍ਰਗਟਾਇਆ। ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਅੱਜ ਸਵੇਰੇ 8.48 ਵਜੇ ਦੇਹਾਂਤ ਹੋ ਗਿਆ। ਉੁਹ ਗੰਗਾਰਾਮ ਹਸਪਤਾਲ ਵਿਚ ਨੈਫਰੋਲੋਜੀ ਡਿਪਾਰਟਮੈਂਟ ਵਿਚ ਐਡਮਿਟ ਸਨ। ਉਨ੍ਹਾਂ ਨੂੰ ਕਿਡਨੀ ਨਾਲ ਸਬੰਧਤ ਸਮੱਸਿਆ ਸੀ। ਇਸ ਤੋਂ ਇਲਾਵਾ ਸਰੀਰ ਵਿਚ ਹੋਰ ਵੀ ਕੁਝ ਪ੍ਰੇਸ਼ਾਨੀ ਸੀ। ਉਹ 80 ਸਾਲ ਦੇ ਸਨ।
CM ਭਗਵੰਤ ਮਾਨ ਨੇ ਸ਼ਿਬੂ ਸੋਰੇਨ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਕਿਹਾ ਕਿ “ਉਨ੍ਹਾਂ ਨੇ ਆਦਿਵਾਸੀਆਂ ਦੇ ਅਧਿਕਾਰਾਂ, ਜਲ, ਜੰਗਲ, ਜ਼ਮੀਨ ਤੇ ਸੰਵਿਧਾਨਕ ਨਿਆਂ ਲਈ ਜ਼ਿੰਦਗੀ ਭਰ ਲਈ ਲੜਾਈ ਲੜੀ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪਰਮਾਤਮਾ ਔਖੇ ਸਮੇਂ ‘ਚ ਪਰਿਵਾਰ ਨੂੰ ਹੌਸਲਾ ਤੇ ਬਲ ਬਖਸ਼ਣ”
ਪੀਐੱਮ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਸ਼ਿਬੂ ਸੋਰੇਨ ਇਕ ਜ਼ਮੀਨੀ ਨੇਤਾ ਸਨ, ਜਿਨ੍ਹਾਂ ਨੇ ਜਨਤਾ ਪ੍ਰਤੀ ਅਟੁੱਟ ਸਮਰਪਣ ਨਾਲ ਜਨਤਕ ਜੀਵਨ ਵਿਚ ਉਚਾਈਆਂ ਨੂੰ ਛੂਹਿਆ। ਉਹ ਆਦਿਵਾਸੀ ਭਾਈਚਾਰਿਆਂ, ਗਰੀਬਾਂ ਤੇ ਲੋੜਵੰਦਾਂ ਲਈ ਖਾਸ ਤੌਰ ‘ਤੇ ਸਮਰਪਿਤ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਹੋਇਆ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨਾਲ ਹੈ।
ਇਹ ਵੀ ਪੜ੍ਹੋ : ‘ਆਪ’ ਪੰਜਾਬ ਨੇ ਵਪਾਰ ਵਿੰਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ, ਅਨਿਲ ਠਾਕੁਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਝਾਰਖੰਡ ਦੇ ਮੁੱਖ ਮੰਤਰੀ ਤੇ ਬੇਟੇ ਹੇਮੰਤ ਸੋਰਨੇ ਨੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੰਦੇ ਹੋਏ ਪੋਸਟ ਕੀਤਾ ਤੇ ਕਿਹਾ ਕਿ ਮਾਣਯੋਗ ਦਿਸ਼ੋਮ ਗੁਰੂ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਹਨ। ਮੈਂ ਜ਼ੀਰੋ ਹੋ ਗਿਆ ਹਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸੋਰੇਨ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਸ਼ਿਬੂ ਸੋਰਨੇ ਕਮਜ਼ੋਰ ਵਰਗਾਂ ਖਾਸ ਤੌਰ ‘ਤੇ ਜਨਜਾਤੀ ਸਮਾਜ ਦੇ ਅਧਿਕਾਰਾਂ ਦੇ ਉਨ੍ਹਾਂ ਦੇ ਸਸ਼ਕੀਤਕਰਨ ਲਈ ਜੀਵਨ ਭਰ ਸੰਘਰਸ਼ ਕੀਤਾ। ਉਹ ਹਮੇਸ਼ਾ ਜ਼ਮੀਨ ਤੇ ਜਨਤਾ ਨਾਲ ਜੁੜੇ ਰਹੇ। ਉਨ੍ਹਾਂ ਦੇ ਦਿਹਾਂਤ ‘ਤੇ ਮੈਨੂੰ ਬਹੁਤ ਦੁਖ ਹੋਇਆ ਹੈ। ਉਨ੍ਹਾਂ ਦੇ ਪਰਿਵਾਰ ਤੇ ਸਮਰਥਕਾਂ ਨਾਲ ਮੇਰੀ ਹਮਦਰਦੀ। ਓਮ ਸ਼ਾਂਤੀ।
ਵੀਡੀਓ ਲਈ ਕਲਿੱਕ ਕਰੋ -:
























