ਮਾਨਸਾ ਵਿਚ ਸਾਬਕਾ ਮਹਿਲਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਗੁਆਂਢੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਸਾਬਕਾ ਸਰਪੰਚ ਦੇ ਪਤੀ ‘ਤੇ ਵੀ ਫਾਇਰਿੰਗ ਕੀਤੀ। ਗੋਲੀ ਗੱਡੀ ਵਿਚ ਲੱਗਣ ਕਾਰਨ ਉਸ ਦਾ ਪਤੀ ਵਾਲ-ਵਾਲ ਬਚ ਗਿਆ।
ਸੂਚਨਾ ਮਿਲਦੇ ਹੀ ਮਾਨਸਾ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤੇ ਸਾਬਕਾ ਸਰਪੰਚ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ। ਸਾਬਕਾ ਸਰਪੰਚ ਦੀ ਪਛਾਣ ਮਹਿੰਦਰਜੀਤ ਕੌਰ (45) ਵਾਸੀ ਪਿੰਡ ਖਿਲਨ ਵਜੋਂ ਹੋਈ ਹੈ। ਘਟਨਾ ਉਸ ਸਮੇਂ ਹੋਈ ਜਦੋਂ ਸਾਬਕਾ ਸਰਪੰਚ ਆਪਣੇ ਪਤੀ ਨਾਲ ਬਾਈਕ ‘ਤੇ ਕਿਤੇ ਜਾ ਰਹੀ ਸੀ। ਇਸੇ ਦੌਰਾਨ ਪਿੱਛੇ ਤੋਂ ਆਏ ਹਮਲਾਵਰਾਂ ਨੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ :ਗਾਇਕਾ ਸੁਨਿਧੀ ਚੌਹਾਨ ਨੂੰ ਐਡਵਾਇਜ਼ਰੀ ਜਾਰੀ, ਨ/ਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਚਲਾਉਣ ਦੇ ਦਿੱਤੇ ਨਿਰਦੇਸ਼
ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਦੀ ਪਹਿਲਾਂ ਵੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਘਟਨਾ ਨੂੰ ਪੁਰਾਣੀ ਦੁਸ਼ਮਣੀ ਜਾਂ ਆਪਸੀ ਰੰਜਿਸ਼ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਹੱਤਿਆ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ।
























