ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਵਿਖੇ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ ਹੈ। ਨੇੜਲੇ ਪਿੰਡ ਚੀਮਾ ਖੁੱਡੀ ਵਿੱਚ ਸਾਬਕਾ ਸਰਪੰਚ ਦੇ ਪਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਜੁਗਰਾਜ ਸਿੰਘ ਵਿੱਚੋਂ ਮ੍ਰਿਤ.ਕ ਦੀ ਪਛਾਣ ਹੋਈ ਹੈ ਤੇ ਜਾਣਕਾਰੀ ਮੁਤਾਬਕ 2 ਅਣਪਛਾਤੇ ਵਿਅਕਤੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ । ਸਾਬਕਾ ਸਰਪੰਚ ਜਸਪ੍ਰੀਤ ਕੌਰ ਦਾ ਪਤੀ ਜੁਗਰਾਜ ਸਿੰਘ ਲਗਭਗ 4 ਵਜੇ ਆਪਣੇ ਘਰ ਦੇ ਹੇਠਾਂ ਬਣੀਆਂ ਦੁਕਾਨਾਂ ਵਿਚ ਬੈਠਾ ਹੋਇਆ ਸੀ ਕਿ ਇਸ ਦਰਮਿਆਨ 2 ਅਣਪਛਾਤੇ ਵਿਅਕਤੀ ਉਸ ਦੀ ਦੁਕਾਨ ‘ਤੇ ਆਏ ਤੇ ਅੰਨ੍ਹੇਵਾਹ ਗੋਲੀਆਂ ਚਾ ਦਿੱਤੀਆਂ ਜਿਸ ਨਾਲ ਸਾਬਕਾ ਸਰਪੰਚ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : CM ਮਾਨ ਦੀ ਸਿਹਤ ‘ਚ ਹੋ ਰਿਹਾ ਸੁਧਾਰ, ਹਾਲ ਜਾਨਣ ਲਈ ਫੋਰਟਿਸ ਹਸਪਤਾਲ ਜਾਣਗੇ ਰਾਜਪਾਲ ਗੁਲਾਬ ਚੰਦ ਕਟਾਰੀਆ
ਜੁਗਰਾਜ ਸਿੰਘ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੂੰ ਜਿਵੇਂ ਹੀ ਘਟਨਾ ਬਾਰੇ ਪਤਾ ਲੱਗਾ ਉਹ ਮੌਕੇ ‘ਤੇ ਪਹੁੰਚ ਗਈ ਤੇ ਹੁਣ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























