Found Twelve New Corona Cases in Jalandhar : ਜਲੰਧਰ ਵਿਚ ਇਕ ਦਿਨ ਸ਼ੁੱਕਰਵਾਰ ਦਾ ਰਾਹਤ ਭਰਿਆ ਬੀਤਣ ਤੋਂ ਬਾਅਦ ਅੱਜ ਸ਼ਨੀਵਾਰ ਸਵੇਰੇ ਫਿਰ ਕੋਰੋਨਾ ਦੇ 12 ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ 11 ਮਾਮਲੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਲੋਕਾਂ ਦੇ ਸੰਪਰਕ ਵਾਲੇ ਹਨ, ਜਦਕਿ ਇਕ ਨਵਾਂ ਮਾਮਲਾ ਹੈ। ਇਸ ਦੇ ਨਾਲ ਹੀ ਜ਼ਿਲੇ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 700 ਦੇ ਲਗਭਗ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਕੱਲ੍ਹ ਭਾਵੇਂ ਮੈਡੀਕਲ ਕਾਲਜ ਤੋਂ ਆਈ ਰਿਪੋਰਟ ‘ਚੋਂ ਭਾਵੇਂ ਕੋਈ ਵੀ ਪਾਜ਼ੇਟਿਵ ਨਹੀਂ ਪਾਇਆ ਗਿਆ ਪਰ ਸਿਵਲ ਹਸਪਤਾਲ ‘ਚ ਸਥਾਪਿਤ ਟਰੂਨੇਟ ਮਸ਼ੀਨ ‘ਤੇ ਕੀਤੇ ਗਏ 9 ਲੋਕਾਂ ਦੇ ਟੈਸਟਾਂ ‘ਚੋਂ 2 ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਦੀ ਪੁਸ਼ਟੀ ਅੱਜ ਸਵੇਰੇ ਹੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਮਰੀਜ਼ ਪੱਕਾ ਬਾਗ, ਪਚਰੰਗਾ, ਨਿਊ ਦਿਓਲ ਨਗਰ, ਗੋਬਿੰਦ ਨਗਰ, ਸਰਾਜ ਨਗਰ ਨਾਲ ਸਬੰਧਤ ਹਨ। ਇਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਫਰੀਦਕੋਟ ਮੈਡੀਕਲ ਤੋਂ ਮਿਲੀਆਂ ਸਾਰੀਆਂ 284 ਰਿਪੋਰਟਾਂ ਨੈਗੇਟਿਵ ਆਈਆਂ ਸਨ, ਜਿਸ ਨਾਲ ਕੱਲ ਜ਼ਿਲੇ ਵਿਚ ਕੋਰੋਨਾ ਦਾ ਕੋਈ ਮਾਮਲਾ ਸਾਹਮਣੇ ਨਾਲ ਆਉਣ ਨਾਲ ਕੁਝ ਰਾਹਤ ਮਹਿਸੂਸ ਹੋਈ। ਦੱਸਣਯੋਗ ਹੈ ਕਿ ਟਰੂਨੇਟ ਮਸ਼ੀਨ ਰਾਹੀਂ ਕੀਤੇ ਗਏ 9 ਟੈਸਟਾਂ ਵਿਚੋਂ ਰਮਨ ਕੁਮਾਰ ਬਸਤੀ ਸ਼ੇਖ ਅਤੇ ਰਵੀ ਕੁਮਾਰ ਵਸਨੀਕ ਟਰਾਂਸਪੋਰਟ ਨਗਰ ਦੇ ਇਨ੍ਹਾਂ ਦੋ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਕਾਲਜ ਵਿਚ 591 ਲੋਕਾਂ ਦੇਸੈਂਪਲ ਭੇਜੇ ਗਏ ਹਨ, ਜਿਨ੍ਹਾਂ ਵਿਚੋਂ ਬੀਤੇ ਦਿਨ 284 ਦੀ ਰਿਪੋਰਟ ਨੈਗੇਟਿਵ ਆਈ ਸੀ। ਹੁਣ ਤੱਕ ਜ਼ਿਲੇ ਵਿਚ ਕੁਲ 21811 ਲੋਕਾਂ ਦੇਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 19460 ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ 16 ਮਰੀਜ਼ਾਂ ਨੂੰ ਠੀਕ ਹੋਣ ’ਤੇ ਘਰ ਵਿਚ ਹੀ ਕੁਆਰੰਟਾਈਨ ਰਹਿਣ ਦੀ ਹਿਦਾਇਤ ਦਿੰਦੇ ਹੋਏ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਤੇ ਹੁਣ ਤੱਕ 362 ਮਰੀਜ਼ਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।