Four patients of Corona : ਚੰਡੀਗੜ੍ਹ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਐਤਵਾਰ ਸਵੇਰੇ ਸ਼ਹਿਰ ਵਿਚ ਕੋਰੋਨਾ ਦੇ ਚਾਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ, ਜਿਸ ਨਾਲ ਹੁਣ ਸ਼ਹਿਰ ਵਿਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 695 ਹੋ ਗਈ ਹੈ, ਉਥੇ ਹੀ ਇਸ ਸਮੇਂ ਸਰਗਰਮ ਮਾਮਲੇ 198 ਹਨ, ਜਿਹੜੇ ਜ਼ੇਰੇ ਇਲਾਜ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਚਾਰੇ ਮਰੀਜ਼ ਮਨੀਮਾਜਰਾ ਤੋਂ ਮਿਲੇ ਹਨ। ਦੱਸ ਦੇਈਏ ਕਿ ਸ਼ਨੀਵਾਰ ਨੂੰ ਸ਼ਹਿਰ ਵਿਚ ਕੋਰੋਨਾ ਕਾਰਨ ਇਕ ਔਰਤ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਇਹ ਸ਼ਹਿਰ ਵਿਚ ਕੋਰੋਨਾ ਨਾਲ ਹੋਣ ਵਾਲੀ 12ਵੀਂ ਮੌਤ ਹੈ।
ਦੱਸਣਯੋਗ ਹੈ ਕਿ ਰਾਮਦਰਬਾਰ ਦੀ ਰਹਿਣ ਵਾਲੀ ਇਸ 55 ਸਾਲਾ ਔਰਤ ਨੂੰ 16 ਜੁਲਾਈ ਨੂੰ ਜੀਐਮਸੀਐਚ-32 ਦੇ ਕੋਵਿਡ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ। ਔਰਤ ਦੀ ਮੌਤ ਤੋਂ ਬਾਅਦ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਔਰਤ ਦੀ ਕੁਝ ਸਾਲ ਪਹਿਲਾਂ ਪੇਟ ਦੀ ਸਰਜਰੀ ਹੋਈ ਸੀ।
ਉਥੇ ਹੀ ਸ਼ਨੀਵਾਰ ਨੂੰ 31 ਪਾਜ਼ੀਟਿਵ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚ ਮਨੀਮਾਜਰਾ ਦੇ 58 ਸਾਲਾ ਵਿਅਕਤੀ, ਸੈਕਟਰ-25 ਦੀ 55 ਸਾਲਾ ਔਰਤ, 11 ਸਾਲਾ ਬੱਚੀ, 13 ਸਾਲਾ ਅੱਲ੍ਹੜ, ਸੈਕਟਰ-37 ਦੇ 42 ਸਾਲਾ ਵਿਅਕਤੀ, ਪੀਜੀਆਈ ’ਚ 58 ਸਾਲਾ ਵਿਅਕਤੀ, ਸੈਕਟ-29 ’ਚ 45 ਸਾਲਾ ਵਿਅਕਤੀ, 26 ਸਾਲਾ ਨੌਜਵਾਨ, 45 ਸਾਲਾ ਔਰਤ, 22 ਸਾਲਾ ਨੌਜਵਾਨ, 60 ਸਾਲਾ ਬਜ਼ੁਰਗ, 55 ਸਾਲਾ ਔਰਤ, ਸੈਕਟਰ-44 ’ਚ 11 ਸਾਲਾ ਬੱਚੀ, ਸੈਕਟਰ-32 ’ਚ 18 ਸਾਲਾ ਲੜਕੀ, 21 ਸਾਲਾ ਲੜਕੀ, 18 ਸਾਲਾ ਨੌਜਵਾਨ, 40 ਸਾਲਾ ਵਿਅਕਤੀ, ਧਨਾਸ ’ਚ 37 ਸਾਲਾ ਵਿਅਕਤੀ, ਰਾਮਦਰਬਾਰ ’ਚ 40 ਸਾਲਾ ਔਰਤ, 68 ਸਾਲਾ ਬਜ਼ੁਰਗ, ਸੈਕਟਰ-35 ’ਚ 69 ਸਾਲਾ ਬਜ਼ੁਰਗ, ਸੈਕਟਰ-41 ’ਚ 36 ਸਾਲਾ ਮਰਦ, ਸੈਕਟਰ-33 ’ਚ 52 ਸਾਲਾ ਮਰਦ, ਸੈਕਟਰ-27 ’ਚ 22 ਸਾਲਾ ਨੌਜਵਾਨ, 62 ਸਾਲਾ ਬਜ਼ੁਰਗ, ਇਕ ਸਾਲ ਦੀ ਬੱਚੀ, ਪਿੰਡ ਦੜਵਾ ’ਚ 68 ਸਾਲਾ ਬਜ਼ੁਰਗ, ਧਨਾਸ ’ਚ 50 ਸਾਲਾ ਔਰਤ, ਪੀਜੀਆਈ ’ਚ 64 ਸਾਲਾ ਬਜ਼ੁਰਗ ਅਤੇ ਸੈਕਟਰ-41 ’ਚ 59 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ।