ਸੋਸ਼ਲ ਮੀਡੀਆ ‘ਤੇ ਭਾਰੀ ਮੀਂਹ ਵਿਚਾਲੇ ਸੜਕ ਬਣਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ । ਇਹ ਵਾਇਰਲ ਵੀਡੀਓ ਹੁਸ਼ਿਆਰਪੁਰ ਦੀ ਹੈ। ਦਰਅਸਲ, ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਢੱਕੋਂ ਵਿੱਚ ਮੀਂਹ ਵਿਚਾਲੇ ਹੀ ਸੜਕ ਬਣਾਈ ਜਾ ਰਹੀ ਸੀ । ਇਸ ਵੀਡੀਓ ਨੇ ਦੇਖ ਕੇ ਵਿਭਾਗ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਅਧਿਕਾਰੀਆਂ ‘ਤੇ ਗਾਜ਼ ਡਿੱਗ ਪਈ । ਹਰਕਤ ਵਿੱਚ ਆਉਂਦਿਆਂ ਹੀ PWD ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਇੰਜੀਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਹੈ । ਸਸਪੈਂਡ ਕੀਤੇ ਗਏ ਇਨ੍ਹਾਂ ਅਫਸਰਾਂ ਵਿੱਚ SDO ਤਰਸੇਮ ਸਿੰਘ, ਜੇਈ ਵਿਪਨ ਕੁਮਾਰ, ਪ੍ਰਵੀਨ ਕੁਮਾਰ ਤੇ ਜਸਬੀਰ ਸਿੰਘ ਸ਼ਾਮਿਲ ਹਨ।
ਦੱਸ ਦੇਈਏ ਕਿ ਪੰਜਾਬ ਸਰਕਾਰ ਦੇ PWD ਪ੍ਰਿੰਸੀਪਲ ਸੇਕ੍ਰੇਟਰੀ ਅਨੁਰਾਗ ਵਰਮਾ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਮੀਂਹ ਦੌਰਾਨ ਸੜਕ ਬਣਾਈ ਜਾ ਰਹੀ ਸੀ। ਜਿਸ ਕਾਰਨ ਵਿਭਾਗ ਨੇ ਸਖਤ ਕਾਰਵਾਈ ਕਰਦਿਆਂ ਇਨ੍ਹਾਂ ਚਾਰਾਂ ਇੰਜੀਨੀਅਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: