ਫਤਿਹਗੜ੍ਹ ਸਾਹਿਬ ਵਿਚ ਦੋਸਤ ਨੇ ਆਪਣੇ ਹੀ ਯਾਰ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ ਜਿਸ ਨਾਲ ਨੌਜਵਾਨ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਧੋਛੀ ਕਲਾਂ ਪਿੰਡ ਦੇ ਮਨਜੋਤ ਗਿਰ ਵਜੋਂ ਹੋਈ ਹੈ। ਮਨਜੋਤ ਸਰਹਿੰਦ ਵਿਚ ਇਕ ਮੋਟਰ ਮਕੈਨਿਕ ਦੀ ਦੁਕਾਨ ‘ਤੇ ਕੰਮ ਸਿੱਖ ਰਿਹਾ ਸੀ।
ਬੀਤੇ ਦਿਨੀਂ ਉਹ ਆਪਣੇ ਕੁਝ ਦੋਸਤਾਂ ਨਾਲ ਨਹਿਰ ‘ਤੇ ਨਹਾਉਣ ਗਿਆ ਸੀ। ਨਹਾਉਣ ਦੌਰਾਨ ਉਸ ਦਾ ਦੋਸਤ ਵਿਕਾਸ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਵਿਕਾਸ ਨੇ ਗੁੱਸੇ ਵਿਚ ਆ ਕੇ ਮਨਜੋਤ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ। ਮਨਜੋਤ ਨੂੰ ਤੈਰਨਾ ਨਹੀਂ ਆਉਂਦਾ ਸੀ ਤੇ ਉਹ ਡੁੱਬ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡੀ ਵਾ.ਰ.ਦਾਤ, ਦਿਨ-ਦਿਹਾੜੇ ਅਕਾਲੀ ਦਲ ਦੇ ਕੌਂਸਲਰ ਦਾ ਗੋ.ਲੀ/ਆਂ ਮਾਰ ਕੀਤਾ ਗਿਆ ਕ.ਤ.ਲ
ਪ੍ਰਸ਼ਾਸਨ ਨੂੰ ਸੂਚਨਾ ਮਿਲਦੇ ਹੀ ਗੋਤਾਖੋਰਾਂ ਦੀ ਮਦਦ ਨਾਲ ਮਨਜੋਤ ਦੀ ਭਾਲ ਸ਼ੁਰੂ ਕੀਤੀ ਗਈ। ਕਾਫੀ ਕੋਸ਼ਿਸ਼ਾਂ ਦੇ ਬਾਅਦ ਮਨਜੋਤ ਦੀ ਮ੍ਰਿਤਕ ਦੇਹ ਨੂੰ ਨਹਿਰ ਵਿਚੋਂ ਬਾਹਰ ਕ4ਢਿਆ ਗਿਆ। ਏਐੱਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਵਿਕਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।






















