ਫਰੀਦਕੋਟ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਦੋਸਤਾਂ ਵੱਲੋਂ ਹੀ ਆਪਣੇ ਇੱਕ ਦੋਸਤ ਦੀ ਕਿਰਛਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦਿਲਪ੍ਰੀਤ ਸਿੰਘ ਜਿਸ ਦੇ ਦੋਸਤ ਦਾ ਵਿਆਹ ਸੀ ਅਤੇ ਉੱਥੇ ਉਸਦੇ ਕੁਝ ਹੋਰ ਸਾਥੀ ਵੀ ਇਕੱਤਰ ਹੋਏ ਸਨ। ਦੱਸਿਆ ਜਾ ਰਿਹਾ ਕਿ ਜਾਗੋ ਵਾਲੇ ਦਿਨ ਦਿਲਪ੍ਰੀਤ ਸਿੰਘ ਜੀ ਖੁਸ਼ਪ੍ਰੀਤ ਸਿੰਘ ਨਾਂ ਦੇ ਲੜਕੇ ਨਾਲ ਮਾਮੂਲੀ ਤਕਰਾਰ ਹੋਈ ਸੀ ਜੋ ਕਿ ਉਸਦਾ ਹੀ ਦੋਸਤ ਸੀ। ਜਿਸ ਦੀ ਰੰਜਿਸ਼ ਖੁਸ਼ਪ੍ਰੀਤ ਸਿੰਘ ਨੇ ਵਲੋਂ ਆਪਣੇ ਦਿਲ ਵਿੱਚ ਰੱਖੀ ਗਈ ਅਤੇ ਕੱਲ ਜਦੋਂ ਫਰੀਦਕੋਟ ਦੇ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਤਾਂ ਰੋਟੀ ਖਾਂਦੇ ਹੋਏ ਦਿਲਪ੍ਰੀਤ ਸਿੰਘ ਨੂੰ ਖੁਸ਼ਪ੍ਰੀਤ ਸਿੰਘ ਅਤੇ ਉਸ ਦੇ ਦੂਸਰੇ ਸਾਥੀ ਨੇ ਪੈਲਸ ਤੋਂ ਬਾਹਰ ਬੁਲਾਇਆ ਜਿੱਥੇ ਉਸ ਇੱਕ ਦੋਸਤ ਵੱਲੋਂ ਉਸਦੀ ਉਸਦੀਆਂ ਬਾਹਾਂ ਫੜੀਆਂ ਅਤੇ ਦੂਜੇ ਵੱਲੋਂ ਉਸ ਤੇ ਕਿਰਚਾਂ ਨਾਲ ਵਾਰ ਕਰ ਦਿੱਤਾ। ਜਿਸ ਕਾਰਨ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਅਤੇ ਭਰਾ ਨੇ ਦੱਸਿਆ ਕਿ ਕੱਲ ਰਾਤ ਉਹ ਵਿਆਹ ਸਮਾਗਮ ਵਿੱਚ ਗਏ ਹੋਏ ਸੀ ਜਿੱਥੇ ਦਿਲਪ੍ਰੀਤ ਖਾਣਾ ਖਾ ਰਿਹਾ ਸੀ ਤਾਂ ਉਸ ਦਾ ਇੱਕ ਦੋਸਤ ਆਇਆ ਜਿਸ ਨੇ ਉਸ ਨੂੰ ਉਠਾਇਆ ਤੇ ਆਪਣੇ ਨਾਲ ਬਾਹਰ ਲੈ ਗਿਆ ਅਤੇ ਕੁਝ ਦੇਰ ਬਾਅਦ ਉਹ ਤੜਫਦਾ ਹੋਇਆ ਅੰਦਰ ਆਇਆ ਜਦੋਂ ਅਸੀਂ ਦੇਖਿਆ ਕਿ ਉਸਦੇ ਕਿਰਚ ਨਾਲ ਵਾਰ ਕੀਤੇ ਗਏ ਸਨ ਅਤੇ ਜਦੋਂ ਬਾਹਰ ਆਏ ਤਦ ਤੱਕ ਦੋਨੋਂ ਲੜਕੇ ਆਪਣੀ ਗੱਡੀ ਲੈ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਪੈਲੈਂਸ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਫ ਸਾਹਮਣੇ ਆਇਆ ਕਿ ਦਿਲਪ੍ਰੀਤ ਦੇ ਦੋਨਾਂ ਸਾਥੀਆਂ ਵਿੱਚੋਂ ਇੱਕ ਨੇ ਦਿਲਪ੍ਰੀਤ ਦੀਆਂ ਬਾਵਾਂ ਫੜੀਆਂ ਤੇ ਦੂਜੇ ਨੇ ਉਸਤੇ ਲਗਾਤਾਰ ਕਿਰਚਾਂ ਦੇ ਵਾਰ ਕੀਤੇ ਜਿਸ ਨਾਲ ਉਹ ਡਿੱਗ ਪਿਆ ਅਤੇ ਜਦੋਂ ਭੱਜ ਕੇ ਸਾਡੇ ਕੋਲ ਆਇਆ ਤਾਂ ਅਸੀਂ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲੈ ਕੇ ਗਏ ਪਰ ਉਸ ਤੋਂ ਬਾਅਦ ਉਸਦੀ ਥੋੜੀ ਦੇਰ ਬਾਅਦ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਬਠਿੰਡਾ : ਅਟੈਚੀ ‘ਚੋਂ ਕੁੜੀ ਦੀ ਦੇ/ਹ ਮਿਲਣ ਦੇ ਮਾਮਲੇ ‘ਚ ਵੱਡੀ ਅਪਡੇਟ, ਪੁਲਿਸ ਨੇ ਕੀਤੇ ਅਹਿਮ ਖੁਲਾਸੇ
ਇਸ ਮਾਮਲੇ ਦੇ ਸੰਬੰਧ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਦੇ ਦੋਸਤ ਦੀ ਦੀ ਸ਼ਾਦੀ ਸੀ ਜਿੱਥੇ ਉਸ ਤੇ ਕੁਝ ਦੋਸਤ ਇਕੱਠੇ ਹੋਏ ਸਨ ਅਤੇ ਪਤਾ ਲੱਗਾ ਕਿ ਜਾਗੋ ਵਾਲੇ ਦਿਨ ਉਹਨਾਂ ਵਿੱਚ ਕੁਝ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਕੱਲ ਵਿਆਹ ਵਾਲੇ ਦਿਨ ਪੈਲਸ ਵਿੱਚ ਦੋਨਾਂ ਦੀ ਮੁੜ ਬਹਿਸ ਹੋਈ ਅਤੇ ਖੁਸ਼ਪ੍ਰੀਤ ਸਿੰਘ ਨਾਂ ਦੇ ਲੜਕੇ ਅਤੇ ਉਸਦੇ ਸਾਥੀ ਵੱਲੋਂ ਦਿਲਪ੍ਰੀਤ ਸਿੰਘ ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























