ਗੈਂਗਸਟਰ ਕੌਸ਼ਲ ਚੌਧਰੀ ਦੀ ਅੱਜ ਕੋਰਟ ਵਿਚ ਪੇਸ਼ੀ ਹੋਈ ਹੈ ਤੇ ਉਸ ਦਾ ਪੁਲਿਸ ਰਿਮਾਂਡ ਵਧਾਇਆ ਗਿਆ ਹੈ। 5 ਦਿਨਾਂ ਦੇ ਰਿਮਾਂਡ ਮਗਰੋਂ ਪੁਲਿਸ ਸਟ੍ਰੈਚਰ ‘ਤੇ ਕੌਸ਼ਲ ਚੌਧਰੀ ਨੂੰ ਕੋਰਟ ਲੈ ਕੇ ਪਹੁੰਚੀ ਤੇ ਪੁਲਿਸ ਨੂੰ 2 ਦਿਨਾਂ ਦਾ ਹੋਰ ਰਿਮਾਂਡ ਹਾਸਲ ਹੋਇਆ ਹੈ।
ਦੱਸ ਦੇਈਏ ਕਿ ਲੁਧਿਆਣਾ ਦੇ ਬੱਦੋਵਾਲ ਇਲਾਕੇ ਵਿਚ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਇਕ ਸ਼ੋਅਰੂਮ ਵਿਚ ਫਾਇਰਿੰਗ ਹੋਈ ਸੀ ਤੇ ਇਸੇ ਫਾਇਰਿੰਗ ਦੇ ਮਾਮਲੇ ਵਿਚ ਪੁਲਿਸ ਵੱਲੋਂ ਗੈਂਗਸਟਰ ਕੌਸ਼ਲ ਚੌਧਰੀ ਨੂੰ ਗੁਰੂਗ੍ਰਾਮ ਤੋਂ ਪ੍ਰੋਡਕਸ਼ਨ ਵਾਰੰਟ ਜਗਰਾਓਂ ਲੈ ਕੇ ਆਈ। ਉਸ ਤੋਂ ਜਗਰਾਓਂ ਫਾਇਰਿੰਗ ਮਾਮਲੇ ਵਿਚ ਪੁੱਛਗਿਛ ਵੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੌਸ਼ਲ ਚੌਧਰੀ ਹਰਿਆਣਾ ਦਾ ਨਾਮਵਰ ਗੈਂਗਸਟਰ ਹੈ।
ਇਹ ਵੀ ਪੜ੍ਹੋ : ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ CM ਮਾਨ ਦਾ ਬਿਆਨ, ਬੀਜ ਐਕਟ, FCI ਤੇ SYL ਦੇ ਮੁੱਦੇ ‘ਤੇ ਹੋਈ ਵਿਚਾਰ-ਚਰਚਾ
ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਬੀਤੀ 10 ਜਨਵਰੀ ਨੂੰ ਦਿਨ-ਦਿਹਾੜੇ ਮੁੱਲਾਂਪੁਰ ਨੇੜੇ ਬੱਦੋਵਾਲ ਦੇ ਇਲਾਕੇ ਵਿਚ ਲਗਜ਼ਰੀ ਕਾਰਾਂ ਦੇ ਸ਼ੋਅਰੂਮ ‘ਤੇ ਫਾਇਰਿੰਗ ਕੀਤੀ ਗਈ। ਬਾਈਕ ਤੋਂ ਆਏ ਦੋ ਬਦਮਾਸ਼ਾਂ ਨੇ ਰਾਇਲ ਲੀਮੋਜ ਨਾਂ ਦੇ ਸ਼ੋਅਰੂਮ ਦੇ ਬਾਹਰ ਤਾਬੜਤੋੜ ਫਾਇਰਿੰਗ ਕੀਤੀ। ਇਸ ਦੌਰਾਨ ਕੁਝ ਗੋਲੀਆਂ ਸ਼ੋਅਰੂਮ ਦੇ ਬਾਹਰ ਖੜ੍ਹੀ ਮਰਸੀਡੀਜ਼ ਤੇ ਰੇਂਜ ਰੋਵਰ ਵਰਗੀਆਂ ਕਾਰਾਂ ਦੇ ਫਰੰਟ ਸ਼ੀਸ਼ੇ ‘ਤੇ ਵੀ ਲੱਗੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























