ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਲਈ ਰਾਹਤ ਭਰੀ ਖਬਰ ਹੈ। ਹੱਢ ਚੀਰਵੀਂ ਠੰਡ ਤੋਂ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧੁੱਪ ਨਿਕਣ ਕਾਰਨ ਮੌਸਮ ਸਾਫ ਹੋ ਗਿਆ ਹੈ। ਦਿਨ ਦਾ ਅਧਿਕਤਮ ਤਾਪਮਾਨ ਸਾਧਾਰਨ ਹੋਣ ਲੱਗਾ ਹੈ ਜਦੋਂਕਿ ਰਾਤਾਂ ਠੰਡੀਆਂ ਹਨ ਤੇ ਨਿਊਨਤਮ ਤਾਪਮਾਨ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਦੂਜੇ ਪਾਸੇ ਹਿਮਾਚਲ ਵਿਚ ਹੁਣ ਮੌਸਮ ਤੇ ਡਿਜਾਸਟਰ ਮੈਨੇਜਮੈਂਟ ਨੇ ਕੁਝ ਇਲਾਕਿਆਂ ‘ਤੇ ਹਿਮਖੰਡ ਦੇ ਡਿਗਣ ਦਾ ਖਤਰਾ ਜ਼ਾਹਿਰ ਕੀਤਾ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਹੁਣ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਸਵੇਰ ਸਮੇਂ ਹਲਕੀ ਧੁੰਦ ਕੁਝ ਖੁੱਲ੍ਹੇ ਇਲਾਕਿਆਂ ਵਿਚ ਦੇਖਣ ਨੂੰ ਮਿਲੀ। ਦੂਜੇ ਪਾਸੇ ਸ਼ਹਿਰਾਂ ਵਿਚ ਦਿਨ ਤੇ ਰਾਤ ਦੇ ਸਮੇਂਆਸਮਾਨ ਪੂਰੀ ਤਰ੍ਹਾਂ ਤੋਂ ਸਾਫ ਰਿਹਾ। ਦਿਨ ਚੜ੍ਹਨ ਦੇ ਨਾਲ ਹੀ ਚੰਗੀ ਧੁੱਪ ਖਿੜਨ ਦਾ ਅਨੁਮਾਨ ਹੈ। ਆਉਣ ਵਾਲੇ 7 ਦਿਨਾਂ ਤੱਕ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸੂਬਿਆਂ ਦੇ ਤਾਪਮਾਨ ਵਿਚ ਕਾਫੀ ਸੁਧਾਰ ਹੋਇਆ ਹੈ। ਪਹਾੜਾਂ ਵਿਚ ਬਰਫਬਾਰੀ ਕਾਰਨ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ ਵਿਚ ਹਲਕੀ ਗਿਰਾਵਟ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਨਸ਼ਿਆਂ ‘ਤੇ ਨਕੇਲ ਕੱਸਣ ਲਈ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਸਰਹੱਦੀ ਇਲਾਕਿਆਂ ‘ਚ ਕੀਤੀ ਛਾਪੇਮਾਰੀ
ਹਿਮਾਚਲ ਵਿਚ ਅੱਜ ਵੀ ਮੌਸਮ ਸਾਫ ਰਹਿਣ ਦਾ ਅਨੁਮਾਨ ਹੈ। 13 ਤੱਕ ਜ਼ਿਆਦਾਤਰ ਇਲਾਕੇ ਖੁਸ਼ਕ ਰਹਿਣਗੇ। ਕੁਝ ਇਲਾਕਿਆਂ ਵਿਚ ਹਲਕੀ ਬਰਫਬਾਰੀ ਹੋ ਸਕਦੀ ਹੈ। ਕੁੱਲੂ ਤੇ ਲਾਹੌਲ ਵਿਚ ਮੌਸਮ ਆਮ ਤੌਰ ‘ਤੇ ਸਾਫ ਰਹੇਗਾ। ਪਹਾੜਾਂ ਵਿਚ ਵਿਛੀ ਬਫ ਨਾਲ ਮੌਸਮ ਵਿਚ ਠੰਡਕ ਵਧ ਗਈ ਹੈ। ਪ੍ਰਸ਼ਾਸਨ ਨੇ ਟੂਰਿਸਟ ਤੇ ਆਮ ਲੋਕਾਂ ਨੂੰ ਜੜੋਰੀ ਦੱਰਾ, ਅਟਲ ਟਨਲ ਰੋਹਤਾਂਗ ਦੇ ਦੋਵੇਂ ਕਿਨਾਰਿਆਂ, ਸੋਲੰਗਨਾਨਾ ਤੇ ਪਲਚਾਨ ਦੇ ਨਾਲ ਲਾਹੌਲ ਘਾਟੀ ਵਿਚ ਹੋਈ ਬਰਫਬਾਰੀ ਨਾਲ ਬਰਫ ਡਿਗਣ ਦਾ ਅਲਰਟ ਜਾਰੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ –