ਪੰਜਾਬ ‘ਚ ਸ਼ੁੱਕਰਵਾਰ ਰਾਤ ਨੂੰ ਇਕ ਕੁੜੀ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਲੜਕੀ ਨੇ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ।
ਖੁਦਕੁਸ਼ੀ ਕਰਨ ਵਾਲੀ 18 ਸਾਲਾ ਲੜਕੀ ਫਰੀਦਕੋਟ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਕੋਟਕਪੂਰਾ ਰੋਡ ‘ਤੇ ਸਥਿਤ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਉਹ ਆਈਲੈਟਸ ਦੀ ਤਿਆਰੀ ਕਰ ਰਹੀ ਸੀ। ਵੀਡੀਓ ‘ਚ ਲੜਕੀ ਆਪਣੇ ਹੀ ਪਰਿਵਾਰ ‘ਤੇ ਦੋਸ਼ ਲਗਾ ਰਹੀ ਹੈ ਪਰ ਦੂਜੇ ਪਾਸੇ ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਡਿਪ੍ਰੈਸ਼ਨ ਦੀ ਮਰੀਜ਼ ਹੈ ਅਤੇ ਦਵਾਈ ਵੀ ਲੈ ਰਹੀ ਹੈ।ਹਾਲਾਂਕਿ ਜਦੋਂ ਕੁਝ ਮੀਡੀਆ ਵਾਲਿਆਂ ਨੇ ਉਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਕੋਟਕਪੂਰਾ ਰੋਡ ‘ਤੇ ਨਹਿਰ ਦੇ ਆਲੇ-ਦੁਆਲੇ ਤਲਾਸ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਨਹਿਰ ਦੇ ਕੋਲ ਲੜਕੀ ਦਾ ਬੈਗ ਅਤੇ ਕੁਝ ਸਮਾਨ ਮਿਲਿਆ ਹੈ। ਹੁਣ ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਲੜਕੀ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬੇਖੌਫ਼ ਲੁਟੇਰਿਆਂ ਨੇ ਲੁੱਟ-ਖੋਹ ਮਗਰੋਂ ਨਹਿਰ ‘ਚ ਸੁੱਟਿਆ ਨੌਜਵਾਨ, ਪਰਿਵਾਰ ਵਾਲਿਆਂ ਵੱਲੋਂ ਭਾਲ ਜਾਰੀ
ਵੀਡੀਓ ਵਿੱਚ ਕੁੜੀ ਕਹਿ ਰਹੀ ਹੈ ਕਿ ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਮੇਰੀ ਆਖਰੀ ਕਹਾਣੀ ਹੋਵੇਗੀ ਜਾਂ ਨਹੀਂ। ਅੱਜ ਮੈਂ ਖੁਦਕੁਸ਼ੀ ਕਰਨ ਜਾ ਰਹੀ ਹਾਂ, ਕਿਉਂਕਿ ਮੇਰੇ ਮਾਪੇ ਬਹੁਤ ਨੈਰੋਮਾਇੰਡਿਡ ਹਨ, ਮੈਂ ਤੰਗ ਸੋਚ ਵਾਲੇ ਲੋਕਾਂ ਨਾਲ ਬਿਲਕੁਲ ਵੀ ਨਹੀਂ ਰਹਿ ਸਕਦੀ। ਉਪਰੋਂ ਮੈਂ ਡਿਪਰੈਸ਼ਨ ਦੀ ਦਵਾਈ ਲੈ ਰਹੀ ਹਾਂ, ਜਿਸ ਨਾਲ ਮੈਨੂੰ ਜ਼ਿਆਦਾ ਚਿੜਚਿੜਾ ਮਹਿਸੂਸ ਹੁੰਦਾ ਹੈ। ਨਾ ਹੀ ਉਹ ਮੈਨੂੰ ਸਮਝਦੇ ਹਨ।
ਵੀਡੀਓ ਲਈ ਕਲਿੱਕ ਕਰੋ -: