ਲੁਧਿਆਣਾ ਦੇ ਦਾਣਾ ਮੰਡੀ ਦੇ ਨਿੱਜੀ ਹੋਟਲ ਵਿਚੋਂ ਇਕ ਕੁੜੀ ਦੀ ਲਾਸ਼ ਮਿਲੀ ਹੈ। ਬੀਤੇ ਕਲ ਦੁਪਹਿਰ ਲਗਭਗ 12.30 ਵਜੇ ਦੇ ਕਰੀਬ ਇਹ ਕੁੜੀ ਆਪਣੇ ਸਾਥੀ ਦੇ ਨਾਲ ਹੋਟਲ ਵਿਚ ਆਈ ਸੀ ਪਰ ਅੱਧੇ ਘੰਟੇ ਬਾਅਦ ਇਸ ਦਾ ਸਾਥੀ ਹੋਟਲ ਵਿਚੋਂ ਬਾਹਰ ਨਿਕਲ ਗਿਆ ਪਰ ਜਦੋਂ ਸ਼ਾਮ 4 ਵਜੇ ਦੇ ਕਰੀਬ ਹੋਟਲ ਸਟਾਫ ਦੇ ਮੈਂਬਰਾਂ ਵੱਲੋਂ ਦਰਵਾਜ਼ਾ ਖੜਕਾਇਆ ਗਿਆ ਤਾਂ ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੁੜੀ ਮ੍ਰਿਤ ਹਾਲਤ ਵਿਚ ਪਈ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਵਾਪਰੀ ਵੱਡੀ ਵਾ.ਰ/ਦਾਤ, ਸਾਬਕਾ MLA ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਬੇ/ਰਹਿਮੀ ਨਾਲ ਕ.ਤ/ਲ
ਕੁੜੀ ਦੀ ਹੋਟਲ ਵਿਚੋਂ ਅਰਧ ਨਗਨ ਹਾਲਤ ਵਿਚੋਂ ਲਾਸ਼ ਮਿਲੀ ਹੈ। ਹੋਟਲ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿਚ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕੁੜੀ ਦਾ ਕਤਲ ਕੀਤਾ ਗਿਆ ਹੈ ਪਰ ਇਹ ਸਭ ਕੁਝ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਵੀਡੀਓ ਲਈ ਕਲਿੱਕ ਕਰੋ -:
























