GMSH-16 to become medical : ਚੰਡੀਗੜ੍ਹ ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐਮਐਸਐਚ-16) ਨੂੰ ਛੇਤੀ ਹੀ ਮੈਡੀਕਲ ਕਾਲਜ ਬਣਾਇਆ ਜਾਵੇਗਾ, ਜਿਸ ਵਿੱਚ 100 ਐਮਬੀਬੀਐੱਸ ਸੀਟਾਂ ਮਿਲਣਗੀਆਂ, ਜਿਸ ਨਾਲ ਮੈਡੀਕਲ ਦੇ ਵਿਦਿਆਰਥੀਆਂ ਨੂੰ ਆਪਣੀ ਤਿਆਰੀ ਦੇ ਵੱਧ ਮੌਕੇ ਮਿਲ ਸਕਣਗੇ। ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਦੁਬਾਰਾ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐਮਐਸਐਚ -16) ਨੂੰ ਸ਼ਹਿਰ ਦੇ ਦੂਸਰੇ ਮੈਡੀਕਲ ਕਾਲਜ ਵਜੋਂ ਡਿਵੈਲਪ ਕਰਕੇ ਮਨਜ਼ੂਰੀ ਦੇਣ ਲਈ ਡਿਟੇਲ ਪ੍ਰਾਜੈਕਟ ਰਿਪੋਰਟ (ਡੀਪੀਆਰ) ਅਪਰੂਵਲ ਲਈ ਭੇਜੀ ਹੈ, ਜਿਸ ਤੋਂ ਬਾਅਦ ਸ਼ਹਿਰ ਵਿੱਚ ਇੱਕ ਨਵੇਂ ਅੰਡਰਗ੍ਰੈਜੁਏਟ ਮੈਡੀਕਲ ਕਾਲਜ ਲਈ ਪ੍ਰਸ਼ਾਸਨ ਨੇ ਮਨਜ਼ੂਰੀ ਲਈ ਸਿਹਤ ਮੰਤਰਾਲੇ ਨੂੰ ਡੀਪੀਆਰ ਭੇਜ ਦਿੱਤੀ ਹੈ। ਇਸਦੇ ਨਾਲ ਹੀ ਪ੍ਰਸ਼ਾਸਨ ਨੇ ਜੀਐਮਐਸਐਚ -16 ਵਿਚ ਐਮਬੀਬੀਐਸ ਦੀਆਂ 100 ਸੀਟਾਂ ਦੀ ਮਨਜ਼ੂਰੀ ਮੰਗੀ ਹੈ, ਤਾਂ ਜੋ ਸ਼ਹਿਰ ਨੂੰ ਮੈਡੀਕਲ ਹੱਬ ਵਜੋਂ ਪੂਰੀ ਤਰ੍ਹਾਂ ਵਿਕਸਿਤ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਇਸ ਵੇਲੇ ਸ਼ਹਿਰ ਵਿਚ ਇਕੋ ਮੈਡੀਕਲ ਕਾਲਜ ਹੈ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ -32) ਤੋਂ ਇਲਾਵਾ ਸ਼ਹਿਰ ਵਿੱਚ ਕੋਈ ਮੈਡੀਕਲ ਕਾਲਜ ਨਹੀਂ ਹਨ।
ਦੱਸਣਯੋਗ ਹੈ ਕਿ ਸ਼ਹਿਰ ਵਿਚ ਸਿਰਫ ਦੋ ਅਜਿਹੀਆਂ ਮੈਡੀਕਲ ਵਿੱਦਿਅਕ ਸੰਸਥਾਵਾਂ ਹਨ, ਜਿੱਥੇ ਪੋਸਟ ਗ੍ਰੈਜੂਏਟ ਸੀਟਾਂ ਹਨ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ -32) ਦੀਆਂ 150 ਐਮਬੀਬੀਐਸ ਸੀਟਾਂ ਅਤੇ 125 ਪੋਸਟ ਗ੍ਰੈਜੂਏਟ ਸੀਟਾਂ ਹਨ। ਜਦੋਂ ਕਿ ਪੀਜੀਆਈ ਚੰਡੀਗੜ੍ਹ ਕੋਲ 310 ਪੋਸਟ ਗ੍ਰੈਜੂਏਟ ਸੀਟਾਂ ਹਨ। ਅਜਿਹੀ ਸਥਿਤੀ ਵਿੱਚ, ਉੱਤਰ ਭਾਰਤ, ਜਿਵੇਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਹੋਰ ਰਾਜਾਂ ਵਿੱਚ ਮੈਡੀਕਲ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਬਹੁਤ ਘੱਟ ਮੌਕੇ ਹਨ। ਅਜਿਹੀ ਸਥਿਤੀ ਵਿੱਚ ਜੀਐਮਐਸਐਚ-16 ਦੇ ਮੈਡੀਕਲ ਕਾਲਜ ਵਜੋਂ ਬਣਨ ‘ਤੇ ਵਿਦਿਆਰਥੀਆਂ ਦੇ ਤਿਆਰੀ ਕਰਨ ਦੇ ਮੌਕਿਆਂ ਵਿੱਚ ਵੀ ਵਾਧਾ ਹੋਵੇਗਾ।
ਜੀਐਮਐਸਐਚ -16 ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਪ੍ਰਸ਼ਾਸਨ ਦੀ ਤਰਫੋਂ 10 ਕਿਲੋਮੀਟਰ ਜੀਐਮਐਸਐਚ -16 ਨੂੰ ਸਰਕਾਰੀ ਅਲਾਇਡ ਸਪੈਸ਼ਲਿਟੀ ਹਸਪਤਾਲ (ਜੀਐਮਐਸਐਚ -16) ਨੂੰ ਮੈਡੀਕਲ ਕਾਲਜ ਵਜੋਂ ਵਿਕਸਤ ਕਰਨ ਲਈ, ਸਾਰੰਗਪੁਰ ਵਿੱਚ ਅਕਾਦਮਿਕ ਬਲਾਕ ਅਤੇ ਹੋਸਟਲ ਦੀ ਵਿਵਸਥਾ ਬਣਾਣ ਲਈ ਪ੍ਰਸ਼ਾਸਨ ਵੱਲੋਂ ਜੀਐਮਐਸਐਚ-16 ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਆ ਰਹੇ ਸਾਰੰਗਪੁਰ ਵਿੱਚ ਜ਼ਮੀਨ ਅਲਾਟ ਕਰ ਦਿੱਤੀ ਗਈ ਹੈ। ਸਾਰੰਗਪੁਰ ਵਿੱਚ ਜੀਐਮਐਸਐਚ-16 ਲਈ 15 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ।