ਪੀਐੱਮ ਨਰਿੰਦਰ ਮੋਦੀ ਨੇ ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਇਸ ਦੌਰਾਨ ਵਿਗਿਆਨਕਾਂ ਨੂੰ ਕਿਹਾ ਕਿ ਭਾਰਤ ਨੂੰ 2040 ਤੱਕ ਚੰਦਰਮਾ ‘ਤੇ ਇਕ ਆਦਮੀ ਭੇਜਣ ਤੇ 2035 ਤੱਕ ਇਕ ਪੁਲਾੜ ਸਟੇਸ਼ਨ ਸਥਾਪਤ ਕਰ ਨਦਾ ਟੀਚਾ ਰੱਖਣਾ ਚਾਹੀਦਾ। ਵਿਗਿਆਨਕਾਂ ਤੋਂ ਪੀਐੱਮ ਮੋਦੀ ਦੇ ਨਵੇਂ ਟੀਚਿਆਂ ਤਹਿਤ ਵੀਨਸ ਆਰਬਿਟਰ ਮਿਸ਼ਨ ਤੇ ਮੰਗਲ ਲੈਂਡਰ ‘ਤੇ ਕੰਮ ਕਰਨ ਲਈ ਵੀ ਕਿਹਾ।
ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਕਿ ਗਗਨਯਾਨ ਮਿਸ਼ਨ ‘ਤੇ ਪੀਐੱਮ ਮੋਦੀ ਦੀ ਅਗਵਾਈ ਵਿਚ ਉੱਚ ਪੱਧਰੀ ਬੈਠਕ ਹੋਈ। ਇਸ ਦੌਰਾਨ, ਪੁਲਾੜ ਵਿਭਾਗ ਨੇ ਮਿਸ਼ਨ ਦੀ ਇੱਕ ਵਿਆਪਕ ਸੰਖੇਪ ਜਾਣਕਾਰੀ ਪੇਸ਼ ਕੀਤੀ, ਜਿਸ ਵਿੱਚ ਹੁਣ ਤੱਕ ਵਿਕਸਤ ਵੱਖ-ਵੱਖ ਤਕਨੀਕਾਂ ਜਿਵੇਂ ਕਿ ਮਨੁੱਖੀ-ਰੇਟਿਡ ਲਾਂਚ ਵਾਹਨ ਅਤੇ ਸਿਸਟਮ ਯੋਗਤਾਵਾਂ ਸ਼ਾਮਲ ਹਨ।
ਪੀਐੱਮਓ ਮੁਤਾਬਕ ਹਿਊਮਨ ਰੇਟੇਡ ਲਾਂਚ ਵ੍ਹੀਕਲ ਦੇ ਤਿੰਨ ਅਨਕਰੂਡ ਮਿਸ਼ਨਾਂ ਸਣੇ ਲਗਭਗ 20 ਮੁੱਖ ਪ੍ਰੀਖਣਾਂ ਦੀ ਯੋਜਨਾ ਬਣਾਈ ਗਈ ਹੈ। ਬੈਠਕ ਵਿਚ ਮਿਸ਼ਨ ਦੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ ਗਿਆ ਤੇ 2025 ਤੱਕ ਇਸ ਦੇ ਲਾਂਚ ਕਰਨ ਦੀ ਪੁਸ਼ਟੀ ਕੀਤੀ ਗਈ।
ਇਹ ਵੀ ਪੜ੍ਹੋ : ਤਮਿਲਨਾਡੂ ‘ਚ 2 ਪਟਾਖਾ ਫੈਕਟਰੀਆਂ ਵਿਚ ਧਮਾਕਾ, 8 ਲੋਕਾਂ ਦੀ ਹੋਈ ਮੌ.ਤ
ਬੈਠਕ ਵਿਚ ਪੀਐੱਮ ਮੋਦੀ ਨੇ ਨਿਰਦੇਸ਼ ਦਿੱਤਾ ਕਿ ਭਾਰਤ ਨੂੰ ਹੁਣ ਨਵੇਂ ਹੋਰ ਟੀਚਿਆਂ ‘ਤੇ ਕੰਮ ਕਰਨਾ ਚਾਹੀਦਾ ਹੈ ਜਿਸ ਵਿਚ 2035 ਤੱਕ ਭਾਰਤੀ ਪੁਲਾੜ ਸਟੇਸ਼ਨ ਸਥਾਪਤ ਕਰਨਾ ਤੇ 2040 ਤੱਕ ਚੰਦਰਮਾ ‘ਤੇ ਇਨਸਾਨ ਨੂੰ ਭੇਜਣਾ ਸ਼ਾਮਲ ਹੈ। ਭਾਰਤ ਦੇ ਪੁਲਾੜ ਖੋਜ ਯਤਨਾਂ ਦੇ ਭਵਿੱਖ ਬਾਰੇ ਇੱਕ ਮੀਟਿੰਗ ਦੌਰਾਨ, ਪੀਐਮ ਮੋਦੀ ਨੇ ਭਾਰਤੀ ਵਿਗਿਆਨੀਆਂ ਨੂੰ ਅੰਤਰ-ਗ੍ਰਹਿ ਮਿਸ਼ਨਾਂ ਵੱਲ ਕੰਮ ਕਰਨ ਲਈ ਕਿਹਾ, ਜਿਸ ਵਿੱਚ ਇੱਕ ਵੀਨਸ ਆਰਬਿਟਰ ਮਿਸ਼ਨ ਅਤੇ ਇੱਕ ਮੰਗਲ ਲੈਂਡਰ ਸ਼ਾਮਲ ਹੋਣਗੇ।