ਸਰਾਫ਼ਾ ਬਾਜ਼ਾਰ ਵਿੱਚ ਅੱਜ ਯਾਨੀ ਕਿ ਵੀਰਵਾਰ ਨੂੰ ਸੋਨੇ ਦੀ ਕੀਮਤ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਜਵੈਲਰੀ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ 6 ਅਕਤੂਬਰ ਨੂੰ ਸਰਾਫ਼ਾ ਬਾਜ਼ਾਰ ਵਿੱਚ ਸੋਨਾ 716 ਰੁਪਏ ਮਹਿੰਗਾ ਹੋ ਕੇ 51,792 ਰੁਪਏ ਤੱਕ ਪਹੁੰਚ ਗਿਆ ਹੈ। ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅੱਜ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਰਾਫ਼ਾ ਬਾਜ਼ਾਰ ਵਿੱਚ ਇਹ 140 ਰੁਪਏ ਸਸਤੀ ਹੋ ਕੇ 60,894 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਹਾਲਾਂਕਿ, ਬੀਤੇ ਦਿਨੀਂ ਇਸਦੀ ਕੀਮਤ ਵਿੱਚ ਸ਼ਾਨਦਾਰ ਤੇਜ਼ੀ ਨੂੰ ਮਿਲੀ ਸੀ।
ਬੈਂਕਾਂ ਦੇ ਵਾਲਟ ਵਿੱਚ ਬੀਤੇ ਸਾਲ ਦੇ ਮੁਕਾਬਲੇ 10 ਫ਼ੀਸਦੀ ਤੋਂ ਵੀ ਘੱਟ ਸੋਨਾ ਬਚਿਆ ਹੈ। ਮੁੰਬਈ ਦੇ ਇੱਕ ਵਾਲਟ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ ‘ਤੇ ਇਨ੍ਹਾਂ ਵਾਲਟ ਬੈਂਕਾਂ ਦਾ ਕਈ ਟਨ ਸੋਨਾ ਹੁੰਦਾ ਹੈ, ਪਰ ਫਿਲਹਾਲ ਕੁਝ ਕਿਲੋ ਹੀ ਹੈ। ਇਸਦੀ ਵਜ੍ਹਾ ਨਾਲ ਤਿਓਹਾਰਾਂ ਵਿੱਚ ਦੁਨੀਆ ਦੇ ਦੂਜੇ ਵੱਡੇ ਗੋਲਡ ਮਾਰਕੀਟ ਭਾਰਤ ਵਿੱਚ ਸੋਨੇ ਦੀ ਥੋੜ੍ਹੀ ਕਮੀ ਪੈਦਾ ਹੋ ਸਕਦੀ ਹੈ। ਅਜਿਹੇ ਵਿੱਚ ਪੀਕ-ਡਿਮਾਂਡ ਸੀਜ਼ਨ ਵਿੱਚ ਖਰੀਦਦਾਰਾਂ ਨੂੰ ਭਾਰੀ ਪ੍ਰੀਮੀਅਮ ਅਦਾ ਕਰਨਾ ਪੈ ਸਕਦਾ ਹੈ। ਇਸਦੇ ਚੱਲਦਿਆਂ ਧਨਤੇਰਸ, ਦੀਵਾਲੀ ਅਤੇ ਵਿਆਹਾਂ ਦੇ ਲਈ ਗੋਲਡ ਖਰੀਦਣ ਵਾਲਿਆਂ ਨੂੰ ਜ਼ਿਆਦਾ ਕੀਮਤ ਦੇਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ: ਵੱਡੀ ਖਬਰ: ਸੰਗਰੂਰ ਤੋਂ AAP ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਲਕੇ ਕਰਵਾਉਣਗੇ ਵਿਆਹ
ਦੱਸ ਦੇਈਏ ਕਿ ਕੇਡਿਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡਿਆ ਦੇ ਦੱਸਿਆ ਕਿ ਭਾਰਤੀ ਹੋਲਸੇਲਰ ਸੋਨੇ ‘ਤੇ 1-2 ਡਾਲਰ ਪ੍ਰਤੀ ਔਂਸ ਪ੍ਰੀਮੀਅਮ ਅਦਾ ਕਰ ਰਹੇ ਹਨ। ਚੀਨ ਵਿੱਚ ਇਹ 25-30 ਡਾਲਰ ਅਤੇ ਤੁਰਕੀ ਵਿੱਚ 80 ਡਾਲਰ ਹੈ। ਇਹੀ ਕਾਰਨ ਹੈ ਕਿ ਬੈਂਕਾਂ ਨੇ ਭਾਰਤ ਦਾ ਸੋਨਾ ਇਨ੍ਹਾਂ ਦੇਸ਼ਾਂ ਵਿੱਚ ਭੇਜ ਦਿੱਤਾ ਹੈ। ਤਿਓਹਾਰਾਂ ਵਿੱਚ ਮੰਗ ਵਧਣ ਨਾਲ ਭਾਰਤ ਵਿੱਚ ਹੀ ਹੋਲਸੇਲਰ 8-10 ਡਾਲਰ ਤੱਕ ਪ੍ਰੀਮੀਅਮ ਅਦਾ ਕਰ ਕੇ ਗੋਲਡ ਖਰੀਦਣਗੇ। ਇਸ ਨਾਲ ਦੀਵਾਲੀ ਤੱਕ ਸੋਨੇ ਵਿੱਚ 1000 ਰੁਪਏ ਪ੍ਰਤੀ 10 ਗ੍ਰਾਮ ਤੱਕ ਤੇਜ਼ੀ ਆ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: