ਗੁਰਦਾਸਪੁਰ ਵਿਖੇ ਦਿਨ-ਦਿਹਾੜੇ ਵੱਡੀ ਘਟਨਾ ਵਾਪਰੀ ਹੈ ਜਿਥੇ ਹਨੂੰਮਾਨ ਚੌਕ ਕੋਲ 2 ਬਾਈਕ ਸਵਾਰ ਨੌਜਵਾਨਾਂ ਨੇ ਧੀ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਮਹਿਲਾ ਸੋਨਮ ਗੁਪਤਾ ਨਾਲ ਕਾਂਡ ਕਰ ਗਏ। ਉਹ ਨੇ ਪਿਸਤੌਲ ਦੀ ਨੋਕ ‘ਤੇ ਮਹਿਲਾ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਮਹਿਲਾ ਆਪਣੀ ਧੀ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਸੀ ਕਿ ਰਸਤੇ ਵਿਚ ਬਾਈਕ ‘ਤੇ ਸਵਾਰ ਹੋ ਕੇ ਦੋ ਬਦਮਾਸ਼ ਆਏ। ਇਨ੍ਹਾਂ ਦੋਵਾਂ ਨੇ ਪਹਿਲਾਂ ਮਹਿਲਾ ਦਾ ਪਿੱਛਾ ਕੀਤਾ ਤੇ ਫਿਰ ਮਹਿਲਾ ਦੇ ਗਲ ਵਿਚ ਪਾਈ ਚੇਨ ਖੋਹ ਕੇ ਫਰਾਰ ਹੋ ਗਏ। ਮਹਿਲਾ ਐਕਟਿਵਾ ‘ਤੇ ਸੀ ਤੇ ਕਾਫੀ ਦੇਰ ਤੱਕ ਉਹ ਬਾਈਕ ਸਵਾਰਾਂ ਦਾ ਪਿੱਛਾ ਕਰਦੀ ਰਹੀ। ਪਰ ਜਿਵੇਂ ਹੀ ਬਾਈਕ ਐਕਟਿਵਾ ‘ਚ ਵੱਜੀ ਤਾਂ ਮਹਿਲਾ ਜ਼ਖਮੀ ਹੋ ਗਈ ਤੇ ਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ‘ਆਪ’ ਨੇਤਾ ਸੁਖਵਿੰਦਰ ਸਿੰਘ ਛਿੰਦਾ ਦੇ ਘਰ ‘ਤੇ ਹ.ਮ.ਲਾ, ਚਲਾਈਆਂ ਗੋ/ਲੀਆਂ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਮਹਿਲਾ ਨੇ ਦੱਸਿਆ ਕਿ ਜੇਕਰ ਮੈਂ ਐਕਟਿਵਾ ਤੋਂ ਨਾ ਡਿੱਗਦੀ ਤਾਂ ਮੈਂ ਬਦਮਾਸ਼ਾਂ ਨੂੰ ਫੜ ਲੈਣਾ ਸੀ ਤੇ ਉਨ੍ਹਾਂ ਦੇ ਹੱਥ ਵਿਚ ਪਿਸਤੌਲ ਦੇਖ ਕੇ ਕੋਈ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰ ਸਕਿਆ ਪਰ ਮੈਂ ਨਹੀਂ ਡਰੀ ਤੇ ਉਨ੍ਹਾਂ ਦਾ ਪਿੱਛਾ ਕਰਦੀ ਰਹੀ। ਹਾਲਾਂਕਿ ਮਹਿਲਾ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ ਤੇ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਬਾਈਕ ਸਵਾਰਾਂ ਦਾ ਪਤਾ ਲਗਾਇਆ ਜਾ ਸਕੇ ਤੇ ਉਨ੍ਹਾਂ ਨੇ ਫੜ ਕੇ ਬਣਦੀ ਕਾਰਵਾਈ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























