ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਸ਼ਖਸ ਦੁਬਈ ਤੋਂ ਦਿੱਲੀ ਪਾਣੀ ਵਾਲੀ ਬੋਤਲ ਦੇ ਢੱਕਣ ਵਿਚ ਸੋਨਾ ਲੁਕੋ ਕੇ ਲਿਜਾ ਰਿਹਾ ਸੀ ਪਰ ਏਅਰਪੋਰਟ ਉਤੇ ਵਿਅਕਤੀ ਨੂੰ ਫੜ ਲਿਆ ਗਿਆ ਹੈ।
ਵੱਡੀ ਕਾਰਵਾਈ ਹੋਏ ਦਿੱਲੀ ਦੇ ਕਸਟਮ ਵਿਭਾਗ ਨੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਭਾਰਤੀ ਯਾਤਰੀ ਜੋ ਕਿ ਦੁਬਈ ਤੋਂ ਦਿੱਲੀ ਆਇਆ ਸੀ। ਜਾਣਕਾਰੀ ਮੁਤਾਬਕ ਭਾਰਤੀ ਯਾਤਰੀ ਤੋਂ 170 ਗ੍ਰਾਮ ਸੋਨਾ ਜ਼ਬਤ ਕਰ ਲਿਆ ਗਿਆ ਹੈ। ਯਾਤਰੀ ਦਾ ਫਲਾਈਟ ਗੇਟ ਤੋਂ ਹੀ ਪਿੱਛਾ ਕੀਤਾ ਗਿਆ ਤੇ ਗ੍ਰੀਨ ਚੈਨਲ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਸਮੇਂ ਰੋਕਿਆ ਗਿਆ। ਸਾਮਾਨ ਦੀ ਐਕਸਰੇ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਸ਼ੱਕੀ ਤਸਵੀਰਾਂ ਦੇਖੀਆਂ।
ਇਹ ਵੀ ਪੜ੍ਹੋ : ਗੁਆਂਢੀ ਮੁਲਕ ਨੇ ਸਲਮਾਨ ਖਾਨ ਨੂੰ ਐਲਾਨਿਆ ਅੱ.ਤਵਾ/ਦੀ, ਬਲੂਚਿਸਤਾਨ ਨੂੰ ਪਾਕਿਸਤਾਨ ਤੋਂ ਦੱਸਿਆ ਸੀ ਵੱਖਰਾ ਦੇਸ਼
ਨੇੜਿਓਂ ਜਾਂਚ ਕਰਦੇ ਹੋਏ ਪਾਣੀ ਦੀ ਬੋਤਲ ਦੇ ਢੱਕਣ ਹੇਠਾਂ ਸੋਨਾ ਲੁਕਿਆ ਹੋਇਆ ਦੇਖਿਆ ਤੇ ਜਦੋਂ ਯਾਤਰੀ ਗ੍ਰੀਨ ਚੈਨਲ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕਸਟਮ ਟੀਮ ਨੇ ਫਲਾਈਟ ਗੇਟ ਤੋਂ ਬਹੁਤ ਹੀ ਚਾਲਾਕੀ ਨਾਲ ਟ੍ਰੈਕ ਕੀਤਾ ਤੇ ਨਿਰੀਖਣ ਦੌਰਾਨ ਬੈਗ ਦੀ ਐਕਸਰੇ ਸਕ੍ਰੀਨਿੰਗ ਵਿਚ ਸ਼ੱਕੀ ਤਸਵੀਰਾਂ ਸਾਹਮਣੇ ਆਈਆਂ। ਬੋਤਲ ਦੇ ਢੱਕਣ ਵਿਚੋਂ ਗੋਲ ਆਕਾਰ ਦਾ ਸੋਨੇ ਦਾ ਟੁਕੜਾ ਮਿਲਿਆ ਹੈ। ਕਸਟਮ ਵਿਭਾਗ ਨੇ ਕਸਟਮ ਐਕਟ 1962 ਤਹਿਤ ਸੋਨਾ ਜ਼ਬਤ ਕਰ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਯਾਤਰੀ ਕਿਸੇ ਅੰਤਰਰਾਸ਼ਟਰੀ ਤਸਕਰੀ ਨੈਟਵਰਕ ਦਾ ਹਿੱਸਾ ਤਾਂ ਨਹੀਂ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਲਗਭਗ 1.60 ਕਰੋੜ ਰੁਪਏ ਦੱਸ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























