Golden Opportunity for Recruitment : ਪੰਜਾਬ ਵਿੱਚ ਪਟਵਾਰੀ, ਸਿੰਚਾਈ ਬੁਕਿੰਗ ਕਲਰਕ (ਪਟਵਾਰੀ) ਅਤੇ ਜ਼ਿਲਾਦਾਰਾਂ ਦੇ ਅਹੁਦਿਆਂ ਦੀ ਭਰਤੀ ਲਈ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਪੰਜਾਬ (ਐਸਐਸਬੀਬੀ) ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੀਆਂਕੁੱਲ 1,152 ਖਾਲੀ ਅਸਾਮੀਆਂ ਨੂੰ ਭਰਨ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਸ ਲਈ ਅਰਜ਼ੀ ਦੇਣ ਦੀ ਆਖ਼ਰੀ ਮਿਤੀ 11 ਫਰਵਰੀ, 2021 ਹੈ. ਬਿਨੈਕਾਰ ਵੈਬਸਾਈਟ sssb.punjab.gov.in ‘ਤੇ ਪੰਜਾਬ ਪਟਵਾਰੀ ਭਰਤੀ 2021 ਲਈ ਨਿਰਧਾਰਤ ਫਾਰਮੈਟ ਵਿਚ ਫਾਰਮ ਭਰ ਸਕਦੇ ਹਨ।
ਦੱਸਣਯੋਗ ਹੈ ਕਿ ਫੀਸ ਜਮ੍ਹਾ ਕਰਨ ਦੀ ਆਖ਼ਰੀ ਤਰੀਕ 15 ਫਰਵਰੀ 2021 ਹੈ। ਪੰਜਾਬ ਪਟਵਾਰੀ ਭਰਤੀ 2021 ਦੀਆਂ ਕੁਲ 1,152 ਅਹੁਦੇ ਮੁਹੱਈਆ ਹਨ, ਜਿਨ੍ਹਾਂ ਵਿੱਚੋਂ ਮਾਲ ਵਿਭਾਗ ਵਿੱਚ ਪਟਵਾਰੀ (ਮਾਲ) ਦੀਆਂ 1,090, ਪੀਡਬਲਯੂਆਰਐਮਡੀਸੀ ਵਿੱਚ ਸਿੰਚਾਈ ਬੁਕਿੰਗ ਕਲਰਕ (ਪਟਵਾਰੀ) ਦੀਆਂ 26, ਜਲ ਸਰੋਤ ਵਿਭਾਗ ਵਿੱਚ ਜ਼ਿਲਾਦਾਰ ਦੀਆਂ 32 ਅਤੇ ਪੀਡਬਲਯੂਆਰਐਮਡੀਸੀ ਵਿੱਚ ਜ਼ਿਲਾਦਾਰ ਦੀਆਂ 4 ਅਸਾਮੀਆਂ ਹਨ।
ਪੰਜਾਬ ਪਟਵਾਰੀ ਭਰਤੀ 2021 ਲਈ 1,152 ਖਾਲੀ ਅਸਾਮੀਆਂ ਲਈ ਅਰਜ਼ੀ ਦੇਣ ਲਈ, ਉਮੀਦਵਾਰ ਵੈਬਸਾਈਟ sssb.punjab.gov.in ‘ਤੇ ਲੌਗ ਇਨ ਕਰਕੇ ਹੋਮਪੇਜ ‘ਤੇ “14-01-2021 – ਪਟਵਾਰੀ, ਜ਼ਿਲਾਦਾਰ, ਸਿੰਚਾਈ ਬੁਕਿੰਗ ਕਲਰਕਾਂ ਦੇ ਅਹੁਦੇ ਲਈ ਇਸ਼ਤਿਹਾਰ ਨੰਬਰ 01/2021 ਦੀ ਆਨ ਲਾਈਨ ਐਪਲੀਕੇਸ਼ਨ! New link ‘ਤੇ “ਨਵੀਂ ਰਜਿਸਟ੍ਰੇਸ਼ਨ” ‘ਤੇ ਕਲਿਕ ਕਰਨ। ਨਿਰਧਾਰਤ ਫਾਰਮੈਟ ਵਿੱਚ ਅਰਜ਼ੀ ਫਾਰਮ ਭਰ ਕੇ ਸਾਰੇ ਸੰਬੰਧਿਤ ਦਸਤਾਵੇਜ਼ ਅਪਲੋਡ ਕੀਤੇ ਜਾ ਸਕਦੇ ਹਨ। ਬਿਨੈ-ਪੱਤਰ ਜਮ੍ਹਾਂ ਕਰਨ ਤੋਂ ਬਾਅਦ ਤੀਜੇ ਦਿਨ, ਉਮੀਦਵਾਰ ਸਵੇਰੇ 11 ਵਜੇ ਤੋਂ ਬਾਅਦ ਆਨਲਾਈਨ ਅਰਜ਼ੀ ਪੋਰਟਲ ‘ਤੇ ਲਾਗਇਨ ਕਰਕੇ ਫੀਸ ਜਮ੍ਹਾ ਕਰਵਾ ਸਕਦੇ ਹਨ। ਫੀਸ ਜਮ੍ਹਾ ਕਰਨ ਤੋਂ ਅਗਲੇ ਦਿਨ ਉਮੀਦਵਾਰ ਆਪਣੇ ਬਿਨੈ-ਪੱਤਰ ਦਾ ਪ੍ਰਿੰਟ ਆਊਟ ਲੈ ਸਕਦੇ ਹਨ।