ਮਾਤਾ ਵੈਸ਼ਣੋ ਦੇਵੀ ਰੇਲਵੇ ਸਟੇਸ਼ਨ ਕੱਟੜਾ ਵਿਚ ਭਾਰਤੀ ਰੇਲਵੇ ਦੀ ਯੋਜਨਾ ਰੈਸਟੋਰੈਂਟ ਆਨ ਵ੍ਹੀਲਸ ਸ਼ਰਧਾਲੂਆਂ ਨੂੰ ਸਮਰਪਿਤ ਕੀਤੀ ਗਈ। ਜੰਮੂ-ਕਸ਼ਮੀਰ ਦਾ ਪਹਿਲਾ ਰੇਲ ਕੋਚ ਰੈਸਟੋਰੈਂਟ ਕੱਟੜਾ ਰੇਲਵੇ ਸਟੇਸ਼ਨ ਰੇਲ ਪਰਿਸਰ ਵਿਚ ਸਥਾਪਤ ਕੀਤਾ ਗੈ। ਟ੍ਰੇਨ ਦੇ ਪੁਰਾਣੇ ਡੱਬਿਆਂ ਦਾ ਨਵੀਨੀਕਰਨ ਕਰਕੇ ਇਸ ਨੂੰ ਆਧੁਨਿਕ ਰੈਸਟੋਰੈਂਟ ਦਾ ਰੂਪ ਦਿੱਤਾ ਗਿਆ। ਪੂਰੀ ਤਰ੍ਹਾਂ ਦੋਂ AC ਰੈਸਟੋਰੈਂਟ ਵਿਚ 16 ਟੇਬਲ ਤੇ 64 ਕੁਰਸੀਆਂ ਲਗਾਈਆਂ ਗਈਆਂ ਹਨ।
ਇਸ ਆਧੁਨਿਕ ਰੇਲ ਕੋਟ ਰੈਸਟੋਰੈਂਟ ਦਾ ਸੰਚਾਲਨ ਮਾਂ ਤਾਰਾ ਇੰਟਰਪ੍ਰਾਈਜਿਜ਼ ਨੇ ਕੀਤਾ ਹੈ।ਇਹ ਸਹੂਲਤ 5 ਸਾਲਾਂ ਲਈ ਹੋਵੇਗੀ। ਇਹ ਰੈਸਟੋਰੈਂਟ ਵਿਚ ਫ੍ਰੀ ਵਾਈ-ਫਾਈ ਸਹੂਲਤ ਹੋਵੇਗੀ। ਜੋ ਇਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦਾ ਧਿਆਨ ਖਿੱਚੇਗਾ।
ਦੱਸ ਦੇਈਏ ਕਿ ਪੂਰੇ ਭਾਰਤ ਵਿਚ 9-10 ਮੁੱਖ ਰੇਲਵੇ ਸਟੇਸ਼ਨਾਂ ‘ਤੇ ਇਸੇ ਤਰ੍ਹਾਂ ਦੇ ਰੈਸਟੋਰੈਂਟ ਪਹਿਲਾਂ ਹੀ ਸਫਲਤਾਪੂਰਵਕ ਸ਼ੁਰੂ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਦੇ ਰੇਲ ਕੋਚ ਰੈਸਟੋਰੈਂਟ ਦਾ ਕੰਮ ਜੰਮੂ ਰੇਲਵੇ ਸਟੇਸ਼ਨ ਵਿਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਚੋਰੀ ਹੋਇਆ ਬੱਚਾ ਪੁਲਿਸ ਨੇ 19 ਘੰਟਿਆਂ ‘ਚ ਕੀਤਾ ਬਰਾਮਦ, ਮੁਲਜ਼ਮ ਜੋੜੇ ਨੂੰ ਕਪੂਰਥਲਾ ਤੋਂ ਕੀਤਾ ਕਾਬੂ
ਇਕ ਹੀ ਸਮੇਂ ਵਿਚ 64 ਲੋਕ ਕੋਚ ਵਿਚ ਬੈਠ ਕੇ ਭੋਜਨ ਦਾ ਮਜ਼ਾ ਲੈ ਸਕਦੇ ਹਨ। ਇਸ ਰੈਸਟੋਰੈਂਟ ਵਿਚ ਯਾਤਰੀਆਂ ਨੂੰ ਸਟੇਸ਼ਨ ‘ਤੇ ਸੁਆਦੀ ਪਕਵਾਨਾਂ ਦਾ ਆਨੰਦ ਮਿਲੇਗਾ।ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਰੈਸਟੋਰੈਂਟ 24 ਘੰਟੇ ਖੁੱਲ੍ਹਾ ਰਹੇਗਾ।
ਵੀਡੀਓ ਲਈ ਕਲਿੱਕ ਕਰੋ : –