Good news for the devotees of Mata Vaishno Devi : ਚੰਡੀਗੜ੍ਹ : ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਖੁਸ਼ਖਬਰੀ ਹੈ। ਰੇਲਵੇ ਨੇ ਹੁਣ ਵੰਦੇ ਭਾਰਤ ਅਤੇ ਸ਼੍ਰੀ ਸ਼ਕਤੀ ਐਕਸਪ੍ਰੈਸ ਨੂੰ ਕਟੜਾ ਤੱਕ ਚਲਾਉਣ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ ਯਾਤਰੀਆਂ ਦੀ ਸਹੂਲਤ ਲਈ ਨਵੀਂ ਦਿੱਲੀ-ਕਾਲਕਾ ਅਤੇ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਵੀ ਜਲਦੀ ਹੀ ਟਰੈਕ ‘ਤੇ ਦੌੜਦੀਆਂ ਨਜ਼ਰ ਆਉਣਗੀਆਂ।
ਰੇਲਵੇ ਬੋਰਡ ਨੇ ਸਬੰਧਤ ਡਵੀਜ਼ਨਲ ਪ੍ਰਬੰਧਕਾਂ ਨੂੰ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਨ੍ਹਾਂ ਰੇਲ ਗੱਡੀਆਂ ਦੇ ਚੱਲਣ ਦੀ ਤਰੀਕ ਨੂੰ ਜਲਦੀ ਐਲਾਨਿਆ ਜਾ ਸਕੇ। ਤਿਉਹਾਰਾਂ ਦੇ ਮੌਸਮ ਅਤੇ ਮਾਤਾ ਦੇ ਨਰਾਤਿਆਂ ਦੇ ਮੱਦੇਨਜ਼ਰ, ਰੇਲਵੇ ਨੇ ਯਾਤਰੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਰੇਲਵੇ ਨੇ ਦੇਸ਼ ਭਰ ਵਿੱਚ 39 ਏਸੀ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਰੇਲ ਗੱਡੀਆਂ ਵਿਚ ਏ.ਸੀ. ਐਕਸਪ੍ਰੈਸ, ਦੁਰੰਤੋ, ਵੰਦੇ ਭਾਰਤ, ਸ਼ਤਾਬਦੀ, ਰਾਜਧਾਨੀ, ਡਬਲ ਡੈਕਰ ਅਤੇ ਯੁਵਾ ਐਕਸਪ੍ਰੈਸ ਸ਼ਾਮਲ ਹਨ। ਇਹ ਰੇਲ ਗੱਡੀਆਂ ਸਿਰਫ ਪੁਰਾਣੇ ਨੰਬਰ ਦੇ ਅਧਾਰ ’ਤੇ ਚਲਾਈਆਂ ਜਾਣਗੀਆਂ। ਰੇਲ ਗੱਡੀਆਂ ਦੇ ਚੱਲਣ ਦੀ ਤਰੀਕ ਅਤੇ ਸਮਾਂ-ਸਾਰਣੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਰੇਲ ਗੱਡੀਆਂ ਦਾ ਐਲਾਨ 2-3 ਦਿਨਾਂ ਵਿਚ ਕੀਤਾ ਜਾ ਸਕਦਾ ਹੈ ਅਤੇ ਇਹ ਪੁਰਾਣੀ ਸਮਾਂ ਸੂਚੀ ਅਨੁਸਾਰ ਚਲਾਇਆ ਜਾਵੇਗਾ।
ਦੱਸਣਯੋਗ ਹੈ ਕਿ ਨਵੀਆਂ ਚੱਲ ਰਹੀਆਂ ਰੇਲ ਗੱਡੀਆਂ ਦੀ ਸੂਚੀ ਵਿੱਚ ਅੰਬਾਲਾ ਸਟੇਸ਼ਨ ‘ਤੇ ਪੰਜ ਜੋੜੀਆਂ ਰੇਲ ਗੱਡੀਆਂ ਦਾ ਠਹਿਰਾਅ ਹੋਵੇਗਾ। ਇਸ ਵਿੱਚ ਰੇਲ ਨੰਬਰ 22125/22126 ਨਾਗਪੁਰ-ਅੰਮ੍ਰਿਤਸਰ-ਨਾਗਪੁਰ ਹਫਤਾਵਾਰੀ, 22461/22462 ਨਵੀਂ ਦਿੱਲੀ-ਕਟੜਾ-ਨਵੀਂ ਦਿੱਲੀ ਸ਼੍ਰੀ ਸ਼ਕਤੀ ਐਕਸਪ੍ਰੈਸ ਰੋਜ਼ਾਨਾ, 12011/12012 ਨਵੀਂ ਦਿੱਲੀ-ਕਾਲਕਾ-ਨਵੀਂ ਦਿੱਲੀ ਸ਼ਤਾਬਦੀ ਰੋਜ਼ਾਨਾ, 12029/12030 ਨਵੀਂ ਦਿੱਲੀ-ਅਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਵੀਰਵਾਰ ਨੂੰ ਛੱਡ ਕੇ ਰੋਜ਼ਾਨਾ, 22439/22440 ਨਵੀਂ ਦਿੱਲੀ-ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਤੋਂ ਮੰਗਲਵਾਰ ਨੂੰ ਛੱਡ ਕੇ ਰੋਜ਼ਾਨਾ ਚੱਲੇਗੀ। ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਨੇ ਯਾਤਰੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ। ਇਸ ਸਹੂਲਤ ਨਾਲ ਨਵਰਾਤਰੀ ਮੌਕੇ ਵੈਸ਼ਨੋ ਮਾਤਾ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਰਾਹਤ ਮਿਲੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਰੇਲ ਗੱਡੀਆਂ ਨੂੰ 2-3 ਦਿਨਾਂ ਵਿਚ ਚਲਾਉਣ ਦੀ ਤਰੀਕ ਜਾਰੀ ਕੀਤੀ ਜਾਏਗੀ।