ਰੇਲਯਾਤਰੀਆਂ ਦੀ ਸਹੂਲਤ ਤੇ ਵਾਧੂ ਭੀੜ ਤੋਂ ਬਚਣ ਲਈ ਰੇਲਵੇ ਨੇ ਫਾਜ਼ਿਲਕਾ-ਦਿੱਲੀ ਵਿਚ ਸਪੈਸ਼ਲ ਰੇਲਗੱਡੀ ਚਲਾਉਣ ਦਾ ਫੈਸਲਾ ਲਿਆ ਹੈ। 04624/04623 ਫਾਜ਼ਿਲਕਾ-ਦਿੱਲੀ, ਫਾਜ਼ਿਲਗਾ ਸਪੈਸ਼ਲ ਰੇਲਗੱਡੀ (2 ਫੇਰੇ)
04624 ਫਾਜ਼ਿਲਕਾ-ਦਿੱਲੀ ਸਪੈਸ਼ਲ ਰੇਲਗੱਡੀ 27 ਸਤੰਬਰ 2023 ਨੂੰ ਫਾਜ਼ਿਲਕਾ ਤੋਂਰਾਤ 10.00 ਵਜੇ ਚੱਲੇਗੀ ਤੇ ਯਾਤਰਾ ਦੇ ਅਗਲੇ ਦਿਨ ਸਵੇਰੇ 8.5 ਵਜੇ ਦਿੱਲੀ ਪਹੁੰਚੇਗੀ। ਵਾਪਸੀ ਵਿਚ 04623 ਦਿੱਲੀ-ਫਾਜ਼ਿਲਕਾ ਸਪੈਸ਼ਲ ਰੇਲਗੱਡੀ ਮਿਤੀ 31.10.2023 ਨੂੰ ਦਿੱਲੀ ਤੋਂ ਸਵੇਰੇ 9.00 ਵਜੇ ਚੱਲੇਗੀ ਤੇ ਉਸੇ ਦਿਨ ਰਾਤ 8.25 ਵਜੇ ਫਾਜ਼ਿਲਕਾ ਪਹੁੰਚੇਗੀ।
ਇਹ ਵੀ ਪੜ੍ਹੋ : ‘ਆਪ’ ਸਾਂਸਦ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ, ਫੈਸਲਾ ਆਉਣ ਤੱਕ ਸਰਕਾਰੀ ਬੰਗਲੇ ‘ਚ ਰਹਿ ਸਕਦੇ ਹਨ ਰਾਘਵ ਚੱਢਾ
ਸਲੀਪਰ ਤੇ ਸਾਧਾਰਨ ਸ਼੍ਰੇਣੀ ਦੇ ਡੱਬਿਆਂ ਵਾਲੀ ਇਹ ਸਪੈਸ਼ਲ ਰੇਲਗੱਡੀ ਰਸਤੇ ਵਿਚ ਲਾਧੂਕਾ, ਜਲਾਲਾਬਾਦ, ਗੁਰੂਹਰਸਹਾਏ, ਫਿਰੋਜ਼ਪੁਰ ਕੈਂਟ, ਤਲਵੰਡੀ, ਮੋਗਾ, ਜਗਰਾਓਂ, ਮੁੱਲਾਂਪੁਰ, ਲੁਧਿਆਣਾ, ਅੰਬਾਲਾ ਕੈਂਟ, ਕਰਨਾਲ, ਪਾਨੀਪਤ, ਸਮਾਲਖਾਂਤੇ ਭੋੜਵਾਲਾ ਮਾਜਰੀ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ਵਿਚ ਰੁਕੇਗੀ।
ਵੀਡੀਓ ਲਈ ਕਲਿੱਕ ਕਰੋ -: