Google offices will open: ਕੋਰੋਨਾ ਕਾਰਨ ਦੇਸ਼ ਨੂੰ ਕਾਫੀ ਦੇਰ ਤੱਕ ਬੰਦ ਰਖਿਆ ਗਿਆ ਜਿਸ ਤੋਂ ਬਾਅਦ ਹੁਣ ਹੋਲੀ ਹੋਲੀ ਜ਼ਿੰਦਗੀ ਪਟਰੀ ‘ਤੇ ਆ ਰਹੀ ਹੈ। ਆਫਿਸ ਵੀ ਖੁਲ੍ਹਣੇ ਸ਼ੁਰੂ ਹੋ ਗਏ ਹਨ। ਇੱਕ ਯੋਜਨਾਬੱਧ ਤਰੀਕੇ ਨਾਲ ਆਫ਼ਿਸ ਅਤੇ ਦੁਕਾਨਾਂ ਨੂੰ ਖੋਲਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਗੂਗਲ ਨੇ ਮੁਲਾਜ਼ਮਾਂ ਨੂੰ 6 ਜੁਲਾਈ ਤੋਂ ਪੜਾਅਵਾਰ ਤਰੀਕੇ ਨਾਲ ਦਫ਼ਤਰ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਇਸਦੇ ਨਾਲ ਨਾਲ ਆਪਣੇ ਹਰ ਮੁਲਾਜ਼ਮ ਨੂੰ 1000 ਡਾਲਰ (ਲਗਪਗ 75000 ਰੁਪਏ) ਦੇਣ ਦਾ ਐਲਾਨ ਕੀਤਾ ਹੈ ਜਿਹਨਾਂ ਨੇ ਵਰਕ ਫਰਾਮ ਹੋਮ ਕੀਤਾ ਅਤੇ ਜ਼ਰੂਰੀ ਉਪਕਰਨਾਂ ਦਾ ਖਰਚਾ ਵੀ ਕੀਤਾ। ਅਲਫਾਬੇਟ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਇਸ ਸਬੰਧੀ ਦੱਸਿਆ ਕਿ ਕੰਪਨੀ 6 ਜੁਲਾਈ ਦੁਬਾਰਾ ਦਫਤਰ ਖੋਲ੍ਹੇ ਜਾਣਗੇ।
ਗੂਗਲ ਦੇ ਸੀਈਓ ਪਿਚਾਈ ਨੇ ਇਹ ਵੀ ਸਾਫ ਕੀਤਾ ਜੇਕਰ ਹਾਲਾਤ ਸਹੀ ਹੁੰਦੇ ਗਏ ਤਾਂ ਰੋਟੇਸ਼ਨ ਸਿਸਟਮ ‘ਤੇ ਹੀ ਸਤੰਬਰ ਤਕ 30 ਫੀਸਦ ਦਫ਼ਤਰ ਖੁਲ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਜੇ ਵੀ ਵੱਡੀ ਗਿਣਤੀ ‘ਚ ਗੂਗਲਰਜ਼ ਵਰਕ ਫਰਾਮ ਹੋਮ ਦਾ ਵਿਕਲਪ ਹੀ ਚੁਣਨਗੇ ਅਤੇ ਇਸ ਦੇ ਚਲਦੇ ਹਰ ਮੁਲਾਜ਼ਮ ਨੂੰ 1000 ਡਾਲਰ ਜਾਂ ਕਰਮਚਾਰੀ ਦੇ ਦੇਸ਼ ‘ਚ ਇਸ ਦੇ ਬਰਾਬਰ ਰਕਮ ਭੱਤੇ ਦੇ ਰੂਪ ਮੁਹਈਆ ਕਰਵਾਈ ਜਾਵੇਗੀ, ਜੋ ਉਹ ਲੋੜੀਂਦੇ ਉਪਕਰਣਾਂ ਅਤੇ ਆਫਿਸ ਫਰਨੀਚਰ ਲਈ ਵਰਤ ਸਕਣਗੇ।