ਬਠਿੰਡਾ ਵਿਖੇ ਸਰਕਾਰੀ ਬੱਸ ਨੇ ਕਾਲਜ ਦਾ ਕਲਰਕ ਨੂੰ ਦਰੜ ਦਿੱਤਾ। ਹਾਦਸੇ ਦਾ ਕਾਰਨ ਬ੍ਰੇਕਾਂ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਬ੍ਰੇਕਾਂ ਫੇਲ ਹੋਣ ਦੇ ਬਾਅਦ ਡ੍ਰਾਈਵਰ ਤੋਂ ਨਹੀਂ ਰੋਡਵੇਜ਼ ਦੀ ਬੱਸ ਨਹੀਂ ਰੁਕੀ ਤੇ ਮੌਕੇ ‘ਤੇ ਹੀ ਬੰਦੇ ਦੇ ਸਾਹ ਨਿਕਲ ਗਏ।
ਬੱਸ ਸਟੈਂਡ ‘ਤੇ ਪੁਲਿਸ ਪਹੁੰਚ ਗਈ ਹੈ। ਹਾਦਸਾ ਬੀਤੇ ਦਿਨੀਂ ਬਠਿੰਡਾ ਵਿਖੇ ਦੁਪਹਿਰ 2 ਵਜੇ ਬੱਸ ਸਟੈਂਡ ਅੰਦਰ ਪੈਪਸੂ ਰੋਡਵੇਜ਼ ਦੀ ਬੱਸ ਦੱਸੀ ਜਾ ਰਹੀ ਹੈ ਜਿਸ ਨੇ ਬ੍ਰੇਕ ਫੇਲ ਹੋਣ ਕਾਰਨ ਵਿਅਕਤੀ ਨੂੰ ਕੁਚਲ ਦਿੱਤਾ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਉਮਰ 40 ਸਾਲ ਦੱਸੀ ਜਾ ਰਹੀ ਹੈ। ਮਾਮਲੇ ਵਿਚ ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਹੈ। ਚਾਲਕ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਵਿਚ ਕਲਰਕ ਵਜੋਂ ਵਿਅਕਤੀ ਨੌਕਰੀ ਕਰਦਾ ਸੀ ਪਰ ਅਚਾਨਕ ਬੱਸ ਉਪਰ ਚੜ੍ਹ ਜਾਂਦੀ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਨੂੰ 1 ਅਪ੍ਰੈਲ ਨੂੰ ਮਿਲਣਗੇ 2500 ਅਧਿਆਪਕ, CM ਮਾਨ ਸੌਂਪਣਗੇ ਨਿਯੁਕਤੀ ਪੱਤਰ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਸ ਨੇ ਕੋਈ ਹਾਰਨ ਤੱਕ ਨਹੀਂ ਮਾਰਿਆ। ਲਾਪ੍ਰਵਾਹੀ ਕਰਕੇ ਹਾਦਸਾ ਵਾਪਰਿਆ ਹੈ। ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
