ਪੰਜਾਬ ਵਿਚ 3 ਦਿਨ ਸਰਕਾਰੀ ਬੱਸਾਂ ਬੰਦ ਰਹਿਣਗੀਆਂ। 6, 7, 8 ਜਨਵਰੀ ਨੂੰ ਬੱਸਾਂ ਸੜਕਾਂ ਉਤੇ ਨਹੀਂ ਦੌੜਨਗੀਆਂ। PRTC ਤੇ ਪਨਬਸ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਾਂ ਪਰ ਸਾਡੀਆਂ ਮਗਾਂ ਕੋਈ ਵੀ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਅਸੀਂ ਬੱਸਾਂ ਬੰਦ ਰੱਖਾਂਗੇ ਤੇ ਹੜਤਾਲ ਕਰਾਂਗੇ।
ਇਹ ਵੀ ਪੜ੍ਹੋ : ਬਿਹਾਰ ‘ਚ ਪਹਿਲੀ ਵਾਰ CAA ਤਹਿਤ ਮਿਲੀ ਨਾਗਰਿਕਤਾ, ਬੰਗਲਾਦੇਸ਼ ਤੋਂ ਭਾਰਤ ਆਈ ਸੀ ਮਹਿਲਾ
ਦੱਸ ਦੇਈਏ ਕਿ ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮ ਲਗਾਤਾਰ ਰੈਗੂਲਰ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਤੇ ਨਾਲ ਹੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਤਨਖਾਹਾਂ ਵਧਾਈਆਂ ਜਾਣ ਜਿਸ ਕਰਕੇ 6 ਨੂੰ ਮੁਕੰਮਲ ਤੌਰ ਉਤੇ ਚੱਕਾ ਜਾਮ ਕੀਤਾ ਜਾਵੇਗਾ। 7 ਜਨਵਰੀ ਨੂੰ ਚੰਡੀਗੜ੍ਹ ਵਿਚ ਧਰਨਾ ਦਿੱਤਾ ਜਾਵੇਗਾ ਤੇ 8 ਜਨਵਰੀ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ ਜਿਸ ਤੋਂ ਬਾਅਦ ਸਫਰ ਕਰਨ ਵਾਲਿਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: