ਸਰਕਾਰ ਨੇ ਹਵਾਬਾਜ਼ੀ ਖੇਤਰ ਵਿਚ ਕਾਰੋਬਾਰ ਨੂੰ ਆਸਾਨ ਤੇ ਬੇਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਨਿਯਮਾਂ ਵਿਚ ਸੋਧ ਕੀਤੀ ਹੈ ਜਿਸ ਅਨੁਸਾਰ ਕਮਰਸ਼ੀਅਲ ਪਾਇਲਟ ਲਾਇਸੈਂਸ ਹੁਣ 10 ਸਾਲਾਂ ਲਈ ਵੈਲਿਡ ਹੋਣਗੇ। ਹੁਣ ਤੱਕ ਕਮਰਸ਼ੀਅਲ ਪਾਇਲਟ ਲਾਈਸੈਂਸ (CPL) ਦੀ ਵੈਲਡਿਟੀ ਪੰਜ ਸਾਲਾਂ ਲਈ ਸੀ ਅਤੇ ਉਸ ਮਿਆਦ ਦੇ ਪੂਰਾ ਹੋਣ ਤੋਂ ਬਾਅਦ ਇਸ ਨੂੰ ਰੀਨਿਊ ਕਰਨਾ ਪੈਂਦਾ ਸੀ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਹਾਜ਼ ਨਿਯਮ 1937 ਵਿਚ ਸੋਧ ਕੀਤਾ। ਹਵਾਬਾਜ਼ੀ ਨਿਯਮਾਂ ਵਿਚ ਕੀਤੇ ਗਏ ਵੱਖ-ਵੱਖ ਬਦਲਾਆਂ ਮੁਤਾਬਕ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ ਤੇ ਸੀਪੀਐੱਲ ਧਾਰਕਾਂ ਦੇ ਲਾਇਸੈਂਸ ਦੀ ਵੈਲਡਿਟੀ 5 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਗਈ ਹੈ।
ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਇਸ ਬਦਲਾਅ ਨਾਲ ਪਾਇਲਟਾਂ ਤੇ ਡੀਜੀਸੀਏ ਵਰਗੇ ਇਸ ਨਾਲ ਹਵਾਬਾਜ਼ੀ ਅਥਾਰਟੀਆਂ ‘ਤੇ ਪ੍ਰਸ਼ਾਸਕੀ ਬੋਝ ਨੂੰ ਘਟਣ ਦੀ ਉਮੀਦ ਹੈ, ਜਿਸ ਨਾਲ ਲਾਇਸੈਂਸਿੰਗ ਪ੍ਰਕਿਰਿਆ ਵਧੇਰੇ ਸੁਚਾਰੂ ਅਤੇ ਕੁਸ਼ਲ ਹੋਵੇਗੀ।’ ਇਸ ਤੋਂ ਇਲਾਵਾ, ਹਵਾਈ ਅੱਡਿਆਂ ਦੇ ਆਲੇ-ਦੁਆਲੇ ਲਾਈਟਾਂ ਦੇ ਪ੍ਰਦਰਸ਼ਨ ਨਾਲ ਸਬੰਧਤ ਚਿੰਤਾਵਾਂ ਨੂੰ ਦੂਰ ਕਰਨ ਲਈ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ‘ਪ੍ਰਕਾਸ਼’ ਸ਼ਬਦ ਵਿਚ ਲਾਲਟੇਨ ਰੌਸ਼ਨੀ, ਵਿਸ਼ ਕਾਈਟਸ ਤੇ ਲੇਜਰ ਲਾਈਟ ਸ਼ਾਮਲ ਹਨ। ਇਸ ਤੋਂ ਇਲਾਵਾ ਅਜਿਹੀ ਰੌਸ਼ਨੀ ਦਾ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਸਰਕਾਰ ਦੇ ਅਧਿਕਾਰ ਖੇਤਰ ਨੂੰ ਇਕ ਏਅਰੋਡ੍ਰੰਮ ਦੇ ਆਸ-ਪਾਸ 5 ਕਿਲੋਮੀਟਰ ਤੋਂ 5 ਸਮੁੰਦਰੀ ਮੀਲ ਤੱਕ ਵਧਾ ਦਿੱਤਾ ਗਿਆ ਹੈ।
ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰ ਦੇ ਕੋਲ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਹੈ ਜੋ ਰੌਸ਼ਨੀ ਪ੍ਰਦਰਸ਼ਿਤ ਕਰਦੇ ਹਨ ਜੋ ਜਹਾਜ਼ ਦੇ ਸੁਰੱਖਿਅਤ ਸੰਚਾਲਨ ਵਿਚ ਰੁਕਾਵਟ ਪੈਦਾ ਕਰਦੇ ਹਨ ਤੇ ਆਪ੍ਰੇਟਿੰਗ ਚਾਲਕ ਦਲ ਲਈ ਖਤਰਾ ਪੈਦਾ ਕਰਦੇ ਹਨ।
ਮੰਤਰਾਲੇ ਨੇ ਕਿਹਾ ਕਿ ਜੇਕਰ ਅਜਿਹੀਆਂ ਲਾਈਟਾਂ 24 ਘੰਟੇ ਤੱਕ ਬੰਦ ਨਹੀਂ ਕੀਤੀਆਂ ਜਾਂਦੀਆਂ ਹਨ ਤਾਂ ਸਰਕਾਰ ਨੂੰ ਉਸ ਸਥਾਨ ‘ਤੇ ਪ੍ਰਵੇਸ਼ ਕਰਨ ਤੇ ਉਨ੍ਹਾਂ ਨੂੰ ਬੁਝਾਉਣ ਦਾ ਅਧਿਕਾਰ ਹੈ। ਇਸ ਦੇ ਨਾਲ ਹੀ ਮਾਮਲੇ ਨੂੰ ਭਾਰਤੀ ਦੰਡ ਨਿਯਮਾਂਵਾਲੀ ਤਹਿਤ ਕਾਨੂੰਨੀ ਕਾਰਵਾਈ ਲਈ ਸਬੰਧਤ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਜਦੋਂ ਵੇਖੀ ਗਈ ਰੋਸ਼ਨੀ ਦਾ ਸਰੋਤ ਅਣਜਾਣ ਹੁੰਦਾ ਹੈ ਜਾਂ ਜੇ ਇਹ ਸਥਾਨ ਬਦਲਦਾ ਹੈ, ਤਾਂ ਹਵਾਈ ਅੱਡੇ ਜਾਂ ਏਅਰਲਾਈਨ ਆਪਰੇਟਰ ਘਟਨਾ ਦੀ ਤੁਰੰਤ ਸਥਾਨਕ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰਨ ਲਈ ਪਾਬੰਦ ਹੋਵੇਗਾ, ਜਿਸ ਨਾਲ ਸੰਭਵ ਅਪਰਾਧਿਕ ਕਾਰਵਾਈ ਸ਼ੁਰੂ ਹੋਵੇਗੀ।
ਇਕ ਹੋਰ ਸੋਧ ਤਹਿਤ ਵਿਦੇਸ਼ੀ ਲਾਇਸੈਂਸ ਦੀ ਤਸਦੀਕ ਦੀ ਸ਼ਰਤ ਹਟਾ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਨਿਯਮਾਂ ਵਿੱਚ ਇਹ ਤਬਦੀਲੀ ਹਵਾਬਾਜ਼ੀ ਖੇਤਰ ਦੀਆਂ ਵਿਕਸਤ ਲੋੜਾਂ ਦੇ ਅਨੁਸਾਰ ਹੈ। ਇਸ ਤੋਂ ਇਲਾਵਾ, ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) ਲਾਇਸੈਂਸ ਧਾਰਕਾਂ ਲਈ ਸਬੰਧਤ ਲੋੜਾਂ ਨੂੰ ਉਦਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਾਹਿਬਾਨਾਂ ਦੀ ਮੀਟਿੰਗ, ਡੈਸਟੀਨੇਸ਼ਨ ਮੈਰਿਜ ‘ਤੇ ਲਗਾਈ ਪਾਬੰਦੀ
ਮੰਤਰਾਲੇ ਨੇ ਕਿਹਾ ਕਿ 10 ਅਕਤੂਬਰ ਨੂੰ ਨੋਟੀਫਾਈ ਕੀਤੇ ਗਏ ਏਅਰਕ੍ਰਾਫਟ ਰੂਲਜ਼ 1937 ਵਿੱਚ ਸੋਧਾਂ ਹਵਾਬਾਜ਼ੀ ਖੇਤਰ ਵਿੱਚ ਵਰਤੋਂ ਵਿੱਚ ਆਸਾਨੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹਨ। ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਬਾਜ਼ਾਰਾਂ ਵਿੱਚੋਂ ਇੱਕ ਹੈ। ਬਹੁਤ ਸਾਰੀਆਂ ਏਅਰਲਾਈਨਾਂ ਆਪਣੇ ਜਹਾਜ਼ਾਂ ਦੇ ਫਲੀਟ ਦਾ ਵਿਸਥਾਰ ਕਰ ਰਹੀਆਂ ਹਨ। ਉਹ ਵਧਦੀ ਹਵਾਈ ਆਵਾਜਾਈ ਦੀ ਮੰਗ ਨੂੰ ਪੂਰਾ ਕਰਨ ਲਈ ਹੋਰ ਪਾਇਲਟਾਂ ਦੀ ਨਿਯੁਕਤੀ ਕਰਨਗੇ।