ਚੰਡੀਗੜ੍ਹ : ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸੈਕਟਰ -29 ਦੇ ਇੱਕ ਛੋਲੇ-ਭਠੂਰੇ ਵੇਚਣ ਵਾਲੇ ਵਿਅਕਤੀ ਦੀ ਕੋਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਭਾਵਨਾ ਦੀ ਸ਼ਲਾਘਾ ਕੀਤੀ ਹੈ।
ਸੈਕਟਰ-29 ਦੇ ਇਸ ਸਟ੍ਰੀਟ ਵੈਂਡਰ ਨੇ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਫਰੀ ਵਿੱਚ ਇੱਕ ਪਲੇਟ ਛੋਲੇ-ਭਠੂਰੇ ਦੇਣ ਦਾ ਐਲਾਨ ਕੀਤਾ। ਪ੍ਰਸ਼ਾਸਕ ਬਦਨੌਰ ਨੇ ਇਸ ਸਟ੍ਰੀਟ ਵੈਂਡਰ ਦਾ ਪੋਸਟ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕਰ ਲਿਆ, ਤਾਂਕਿ ਲੋਕ ਘੱਟੋ-ਘੱਟੋ ਸਟ੍ਰੀਟ ਵੈਂਡਰ ਦੇ ਜਜ਼ਬੇ ਨੂੰ ਦੇਖ ਕੇ ਹੀ ਟੀਕਾਕਰਨ ਲਈ ਅੱਗੇ ਆਉਣ ਅਤੇ ਕੋਰੋਨਾ ਮਹਾਮਾਰੀ ਖਿਲਾਫ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ।
ਸੈਕਟਰ -29 ਬੀ ਦੀ ਰੇਹੜੀ ਮਾਰਕੀਟ ਵਿੱਚ ਸਟ੍ਰੀਟ ਵੇਂਡਰ ਲੋਕੇਸ਼ਨ ‘ਤੇ ਸਾਈਕਲ ‘ਤੇ ਛੋਲੇ-ਭਠੂਰੇ ਲਗਾਏ ਹਨ। ਰੋਜ਼ਾਨਾ ਇਥੇ 50 ਤੋਂ ਵੱਧ ਲੋਕ ਜੋ ਟੀਕਾ ਲਗਵਾ ਕੇ ਆਉਂਦੇ ਹਨ, ਅਤੇ ਮੁਫਤ ਇੱਕ ਪਲੇਟ ਛੋਲੇ-ਭਠੂਰੇ ਦੀ ਪਲੇਟ ਖਾਂਦੇ ਹਨ। ਪ੍ਰਸ਼ਾਸਕ ਬਦਨੌਰ ਨੇ ਇਸ ਪੋਸਟ ਨੂੰ ਸਾਂਝਾ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਦੇਸ਼ ਪ੍ਰਤੀ ਸਟ੍ਰੀਟ ਵੇਂਡਰਸ ਦੇ ਇਸ ਜਨੂੰਨ ਨੂੰ ਵੇਖਦਿਆਂ ਸਬਕ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਮੋਹਾਲੀ ਦੀ ਧੀ ਹਰਲੀਨ ਦਿਓਲ ਨੇ ਰਚਿਆ ਇਤਿਹਾਸ- ‘ਮੈਚ ‘ਚ ਸ਼ਾਨਦਾਰ ਕੈਚ’ ਦੇ ਵੱਡੇ-ਵੱਡੇ ਕ੍ਰਿਕਟਰ ਹੋਏ ਮੁਰੀਦ
ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਪੋਸਟ ਸਾਂਝਾ ਕਰਦਿਆਂ ਸ਼ਹਿਰ ਦੇ ਆਮ ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕੀਤਾ ਅਤੇ ਕਿਹਾ ਕਿ ਜੇਕਰ ਕੋਰੋਨਾ ਮਹਾਮਾਰੀ ਨੂੰ ਹਰਾਉਣਾ ਹੈ ਤਾਂ ਹਰ ਵਰਗ ਦੇ ਲੋਕਾਂ ਨੂੰ ਟੀਕਾ ਲਗਵਾਉਣਾ ਲਾਜ਼ਮੀ ਹੈ। ਟੀਕਾਕਰਨ ਦੇ ਜ਼ਰੀਏ ਜ਼ਿੰਦਗੀ ਨੂੰ ਕੋਰੋਨਾ ਦੀ ਲਾਗ ਤੋਂ ਬਚਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਪ੍ਰਬੰਧਕ ਨੇ ਲੋਕਾਂ ਨੂੰ ਕੋਵਿਡ ਪ੍ਰੋਟੋਕੋਲ ਦੇ ਤਹਿਤ ਨਿਯਮਤ ਤੌਰ ‘ਤੇ ਆਪਣੇ ਹੱਥਾਂ ਨੂੰ ਸਾਫ ਰੱਖਣ, ਘਰ ਤੋਂ ਬਾਹਰ ਨਿਕਲਦੇ ਹੋਏ ਲਾਜ਼ਮੀ ਤੌਰ ‘ਤੇ ਫੇਸ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਦੀ ਪਾਲਣਾ ਕਰਨ ਲਈ ਕਿਹਾ।