Govt proposes Aarogya Setu app: ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਮੰਗਲਵਾਰ ਤੋਂ ਸ਼ੁਰੂ ਹੋ ਰਹੀਆਂ ਵਿਸ਼ੇਸ਼ ਯਾਤਰੀ ਟ੍ਰੇਨਾਂ ਯਾਤਰਾ ਲਈ ‘ਅਰੋਗਿਆ ਸੇਤੂ ਐਪ‘ ਨੂੰ ਫੋਨ ਵਿੱਚ ਡਾਊਨਲੋਡ ਕਰਨਾ ਜ਼ਰੂਰੀ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਸੋਮਵਾਰ ਨੂੰ ਰੇਲਵੇ ਨੇ ਇਸ ਐਪ ਨੂੰ ਫੋਨ ਵਿੱਚ ਰੱਖਣ ਦੀ ਸਲਾਹ ਦਿੱਤੀ ਸੀ, ਜੋ ਕਿ ਜ਼ਰੂਰੀ ਨਹੀਂ ਸੀ । ਜ਼ਿਕਰਯੋਗ ਹੈ ਕਿ ਰੇਲਵੇ ਨੇ ਦਿੱਲੀ ਤੋਂ ਵੱਡੇ ਸ਼ਹਿਰਾਂ ਦਰਮਿਆਨ 15 ਜੋੜੀ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਯਾਤਰਾ ਦਿਸ਼ਾ-ਨਿਰੇਦਸ਼ਾਂ ਵਿੱਚ ਇਸ ਐਪ ਨੂੰ ਫੋਨ ਵਿੱਚ ਰੱਖਣਾ ਜ਼ਰੂਰੀ ਨਹੀਂ ਦੱਸਿਆ ਗਿਆ ਸੀ, ਪਰ ਸੋਮਵਾਰ ਨੂੰ ਰੇਲ ਮੰਤਰਾਲੇ ਨੇ ਟਵੀਟ ਕਰ ਕੇ ਇਸ ਦੇ ਜ਼ਰੂਰੀ ਹੋਣ ਦੀ ਜਾਣਕਾਰੀ ਦਿੱਤੀ ।
ਇਸ ਟਵੀਟ ਵਿੱਚ ਰੇਲਵੇ ਨੇ ਕਿਹਾ ਕਿ,” ਭਾਰਤੀ ਰੇਲਵੇ ਕੁਝ ਯਾਤਰੀ ਟ੍ਰੇਨ ਸੇਵਾ ਸ਼ੁਰੂ ਕਰਨ ਜਾ ਰਹੀ ਹੈ । ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਯਾਤਰੀਆਂ ਲਈ ਫੋਨ ਵਿੱਚ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ । ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀਆਂ ਦੀ ਬੈਠਕ ਤੋਂ ਬਾਅਦ ਕੇਂਦਰ ਗ੍ਰਹਿ ਮੰਤਰਾਲੇ ਨੇ ਇਸ ਨੂੰ ਜ਼ਰੂਰੀ ਬਣਾ ਦਿੱਤਾ ਹੈ ।
ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੇ ਫੋਨ ਵਿੱਚ ਇਹ ਐਪ ਨਹੀਂ ਹੋਵੇਗੀ, ਉਨ੍ਹਾਂ ਨੂੰ ਸਟੇਸ਼ਨ ਪਹੁੰਚਣ ਤੋਂ ਬਾਅਦ ਇਸ ਨੂੰ ਡਾਊਨਲੋਡ ਕਰਨ ਲਈ ਕਿਹਾ ਜਾ ਸਕਦਾ ਹੈ । ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਹਾਲੇ ਇਸ ਨੂੰ ਲੈ ਕੇ ਸਪੱਸ਼ਟਤਾ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਨੇ ਇੱਕ ਨਿਰਦੇਸ਼ ਵਿੱਚ ਇਸ ਨੂੰ ਜ਼ਰੂਰੀ ਬਣਾਉਣ ਨੂੰ ਗੈਰ-ਕਾਨੂੰਨੀ ਦੱਸਿਆ ਹੈ ।
ਦੱਸ ਦੇਈਏ ਕਿ ਅਰੋਗਿਆ ਸੇਤੂ ਐਪ ਨੂੰ ਹੁਣ ਤੱਕ 9.8 ਕਰੋੜ ਸਮਾਰਟਫੋਨ ਵਿੱਚ ਡਾਊਨਲੋਡ ਕੀਤਾ ਜਾ ਚੁੱਕਿਆ ਹੈ । ਇਸ ਦੀ ਵਰਤੋਂ ਸਰਕਾਰ ਵਲੋਂ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਸੰਪਰਕ ਦਾ ਪਤਾ ਲਗਾਉਣ ਅਤੇ ਉਪਯੋਗਕਰਤਾਵਾਂ ਨੂੰ ਮੈਡੀਕਲ ਸਲਾਹ ਦੇਣ ਵਿੱਚ ਕੀਤਾ ਜਾ ਰਿਹਾ ਹੈ ।