ਕਾਂਗਰਸ ਦੀ ਸਰਕਾਰ ਦੇ ਸਮੇਂ ਕਾਂਗਰਸ ਦੇ ਮੁੱਖ ਮੰਤਰੀ ‘ਤੇ ਸਰਕਾਰ ਵੱਲੋਂ ਉਨ੍ਹਾਂ ਦੇ ਹਵਾਈ ਸਫਰ ‘ਤੇ ਕਰੋੜਾਂ ਰੁਪਏ ਖਰਚ ਕੀਤੇ ਗਏ । ਮੁੱਖ ਮੰਤਰੀ ਦੇ ਇੱਕ ਹੀ ਸ਼ਹਿਰ ਵਿੱਚ ਦੂਜੀ ਜਗ੍ਹਾ ਜਾਣ ਲਈ ਮਹਿਜ਼ 5-5 ਮਿੰਟ ਦੇ ਲਈ ਵੀ ਹੈਲੀਕਾਪਟਰ ਉਡਾਇਆ ਗਿਆ। ਹੈਲੀਕਾਪਟਰ ਰਾਹੀਂ ਚੰਨੀ ਦੇ ਹਵਾਈ ਸਫ਼ਰ ਲਈ 4 ਮਹੀਨਿਆਂ ਵਿੱਚ 32,27,890 ਰੁਪਏ ਖਰਚ ਕੀਤੇ ਗਏ, ਜਦਕਿ ਕਿਰਾਏ ‘ਤੇ ਲਿਆਂਦੇ ਗਏ ਹੈਲੀਕਾਪਟਰ/ਚਾਰਟਡ ਪਲੇਨ ਦਾ 4 ਮਹੀਨੇ ਵਿੱਚ ਖਰਚ 1 ਕਰੋੜ 51 ਲੱਖ 34 ਹਜ਼ਾਰ 818 ਰੁਪਏ ਆਇਆ।
ਬਠਿੰਡਾ ਦੇ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੂੰ ਆਰਟੀਆਈ ਦੇ ਤਹਿਤ ਮੰਗੀ ਜਾਣਕਾਰੀ ਵਿੱਚ ਲੋਕ ਸੂਚਨਾ ਅਧਿਕਾਰੀ, ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਵਿਭਾਗ, ਚੰਡੀਗੜ੍ਹ ਦੇ ਪੱਤਰ ਅਨੁਸਾਰ ਜੋ ਸੂਚਨਾ ਹਾਸਿਲ ਹੋਈ, ਉਸ ਵਿੱਚ 20 ਸਤੰਬਰ 2021 ਤੋਂ 3 ਜਨਵਰੀ 2022 ਤੱਕ ਦੀ ਹੈਲੀਕਾਪਟਰ ਦੀ ਲੌਗ ਬੁੱਕ ਦੀਆਂ ਨਕਲਾਂ ਤੇ 294 ਪੇਜ਼ ਹੈਲੀਕਾਪਟਰਾਂ ਦੇ ਬਿੱਲਾਂ ਦੀਆਂ ਨਕਲਾਂ, ਹਵਾਈ ਸਫਰ ਦੇ ਬਿੱਲਾਂ ਦੀਆਂ ਨਕਲਾਂ, ਪਾਇਲਟਾਂ ਦੇ ਖਰਚਿਆਂ ਦੇ ਬਿੱਲਾਂ/ਵਾਊਚਰਾਂ ਦੀਆਂ ਨਕਲਾਂ ਆਦਿ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜ-ਤੋੜ ਫਾਇਰਿੰਗ, ਮੌਤ ਦੀ ਖ਼ਬਰ
ਦੱਸ ਦੇਈਏ ਕਿ ਇੱਕ ਦਿਨ ਵਿੱਚ 23 ਲੱਖ ਰੁਪਏ ਤੋਂ ਜ਼ਿਆਦਾ ਹਵਾਈ ਸਫਰ ‘ਤੇ ਖਰਚ ਹੋਏ। ਹਵਾਈ ਸਫਰ ‘ਤੇ 3.50 ਲੱਖ ਪ੍ਰਤੀ ਘੰਟਾ ਦੇ ਹਿਸਾਬ ਨਾਲ ਖਰਚਾ ਕੀਤਾ ਗਿਆ ਹੈ। ਬਠਿੰਡਾ ਤੋਂ ਬਠਿੰਡਾ ਦੇ ਗਿਆਨੀ ਜੈਲ ਸਿੰਘ ਕਾਲਜ ਤੱਕ ਦੇ ਸਫਰ ਦੇ ਲਈ ਵੀ ਹੈਲੀਕਾਪਟਰ ਉੱਡਿਆ। ਲੁਧਿਆਣਾ ਤੋਂ ਲੁਧਿਆਣਾ ਦੇ ਲਈ ਵੀ 16 ਦਸੰਬਰ 2021 ਨੂੰ 5 ਮਿੰਟ ਲਈ ਹੈਲੀਕਾਪਟਰ ਉਡਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: