ਯੂਪੀ ਦੇ ਸੀਤਾਪੁਰ ਵਿਚ ਦਿਲ ਕੰਬਾਊਂ ਘਟਨਾ ਸਾਹਮਣੇ ਆਈ ਹੈ। ਆਪਣੇ ਪੋਤੇ ਦੇ ਲਗਾਤਾਰ ਰੋਣ ਤੋਂ ਪ੍ਰੇਸ਼ਾਨ ਹੋ ਕੇ 55 ਸਾਲਾ ਵਿਅਕਤੀ ਨੇ 2 ਸਾਲਾ ਮਾਸੂਮ ਤੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਮਾਨਸਿਕ ਤੌਰ ‘ਤੇ ਅਸਥਿਰ ਦੱਸਿਆ ਜਾ ਰਿਹਾ ਹੈ। ਮੁਲਜ਼ਮ ਦੀ ਪਛਾਣ ਕਮਲਕਾਂਤ ਵਜੋਂ ਹੋਈ ਹੈ।
ਘਟਨਾ ਥਾਣਾ ਖੇਤਰ ਦੇ ਮੁੜੀਆਕਲਾਂ ਪਿੰਡ ਦੇ ਇਕ ਘਰ ਵਿਚ ਹੋਈ। ਮੁਲਜ਼ਮ ਕਮਲਕਾਂਤ ਨੇ ਆਪਣੇ 2 ਸਾਲਾ ਪੋਤੇ ਆਯੁਸ਼ ਤੇ ਨੂੰਹ ਸ਼ਿਖਾ (27) ਦਾ ਕਤਲ ਕਰ ਦਿੱਤਾ। ਸੀਤਾਪੁਰ ਦੇ ਐੱਸਪੀ ਚਕ੍ਰੇਸ਼ ਮਿਸ਼ਰਾ ਨੇ ਦੱਸਿਆ ਕਿ ਕਮਲਕਾਂਤ ਨੇ ਆਯੁਸ਼ ਤੇ ਸ਼ਿਖਾ ਦਾ ਕਥਿਤ ਤੌਰ ‘ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਐੱਸਪੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਨੇ ਵਾਰਦਾਤ ਨੂੰ ਸਿਰਫ ਇਸ ਲਈ ਅੰਜਾਮ ਦਿੱਤਾ ਕਿਉਂਕਿ ਦਾਦਾ ਆਪਣੇ ਪੋਤੇ ਦੇ ਲਗਾਤਾਰ ਰੋਣ ਤੋਂ ਪ੍ਰੇਸ਼ਾਨ ਸੀ ਤੇ ਜਦੋਂ ਲੜਕੇ ਦੀ ਮਾਂ ਨੇ ਦਖਲਅੰਦਾਜ਼ੀ ਕੀਤੀ ਤਾਂ ਮੁਲਜ਼ਮ ਕਮਲਕਾਂਤ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ ਤੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਆਯੁਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੀ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਬਾਅਦ ਵਿਚ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਹਾਈਕੋਰਟ ਵੱਲੋਂ ਰਾਹਤ, 15 ਫਰਵਰੀ ਤੱਕ ਮਿਲੀ ਅੰਤਰਿਮ ਜ਼ਮਾਨਤ
ਮੁਲਜ਼ਮ ਨੂੰ ਹੱਤਿਆ ਦੇ ਹਥਿਆਰ ਨਾਲ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਆਯੁਸ਼ ਦੀ ਦਾਦੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ‘ਤੇ ਨਹੀਂ ਸੀ। ਘਰ ਪਰਤਣ ਦੇ ਬਾਅਦ ਉਸ ਨੇ ਮਾਂ-ਪੁੱਤ ਨੂੰ ਖੂਨ ਨਾਲ ਲੱਥਪੱਥ ਦੇਖਿਆ। ਦਾਦੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੰਜਾਬ ਵਿਚ ਕੰਮ ਕਰਦਾ ਹੈ ਤੇ ਘਰ ਵਿਚ ਸਿਰਫ ਚਾਰ ਦੀ ਮੈਂਬਰ ਰਹਿੰਦੇ ਸਨ।
ਵੀਡੀਓ ਲਈ ਕਲਿੱਕ ਕਰੋ : –