ਮੋਤੀਹਾਰੀ ‘ਚ ਵਿਆਹ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਲਾੜਾ, ਉਸ ਦੇ ਪਿਤਾ ਅਤੇ 2 ਭਣਵੱਈਆਂ ਨੂੰ ਕੁੜੀ ਵਾਲਿਆਂ ਨੇ ਬੰਧਕ ਬਣਾ ਲਿਆ। ਦਰਅਸਲ ਵਿਦਾਈ ਵੇਲੇ ਲਾੜੇ ਨੇ ਲਾੜੀ ਦਾ ਵਰਜਿਨਿਟੀ ਟੈਸਟ ਕਰਵਾਉਣ ਦੀ ਡਿਮਾਂਡ ਰਖ ਦਿੱਤੀ। ਇਸ ਮੰਗ ‘ਤੇ ਕੁੜੀ ਵਾਲੇ ਅੱਗ-ਬਬੂਲਾ ਹੋ ਗਏ। ਕੁੜੀ ਵਾਲੇ ਲੋਕਾਂ ਨੇ ਲਾੜੇ ਨੂੰ ਬੰਧਕ ਬਣਾ ਲਿਆ। ਉਸ ਨੂੰ 2 ਦਿਨ ਤੱਕ ਬੰਧਕ ਬਣਾ ਕੇ ਰੱਖਿਆ। ਇਸ ਤੋਂ ਬਾਅਦ ਪੁਲਿਸ ਅਤੇ ਸਥਾਨਕ ਲੋਕਾਂ ਦੀ ਪਹਿਲ ‘ਤੇ ਕੁੜੀ ਵਾਲਿਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਪਰ ਲਾੜੀ ਨੇ ਲਾੜੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ।
ਮਾਮਲਾ ਤੁਰਕੌਲੀਆ ਥਾਣੇ ਦੀ ਚਾਰਗਾਹ ਦਾ ਹੈ। ਜਿੱਥੇ 16 ਨਵੰਬਰ ਨੂੰ ਸਵਰਗੀ ਗੁਦਰੀ ਬੈਠਾ ਦੀ ਧੀ ਦਾ ਵਿਆਹ ਬੇਤੀਆ ਦੇ ਮਝੌਲੀਆ ਥਾਣਾ ਖੇਤਰ ਦੇ ਅਹਵਰ ਸ਼ੇਖ ਪਿੰਡ ਤੋਂ ਨਿਰਮਲ ਬੈਠਾ ਦੇ ਪੁੱਤਰ ਸੂਰਜ ਬੈਠਾ ਨਾਲ ਹੋਇਆ। ਦੂਜੇ ਦਿਨ ਵਿਦਾਈ ਵੇਲੇ ਦੋਵੇਂ ਪੱਖਾਂ ਵਿੱਚ ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਲਾੜੇ ਨੇ ਜਾਂਚ ਕਰਾਉਣ ਦੀ ਮੰਗ ਕੀਤੀ।
16 ਨਵੰਬਰ ਨੂੰ ਬੈਤੀਆ ਤੋਂ ਬਾਰਾਤ ਬੈਂਡ-ਵਾਜਿਆਂ ਵਜਾ ਕੇ ਚਾਰਗਾਹ ਪਹੁੰਚੀ, ਜਿੱਥੇ ਵਿਆਹ ਧੂਮ-ਧਾਮ ਨਾਲ ਹੋਇਆ। ਪਰ ਵੀਰਵਾਰ ਸਵੇਰੇ ਵਿਦਾਈ ਵੇਲੇ ਮੁੰਡੇ ਅਤੇ ਕੁੜੀ ਵਾਲਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ‘ਤੇ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਕਾਗਜ਼ ਬਣਾਉਣ ਦੀ ਗੱਲ ਕੀਤੀ ਸੀ, ਤਾਂ ਜੋ ਸਹੁਰੇ ਘਰ ਦੀ ਕੁੜੀ ਨੂੰ ਕੋਈ ਸਮੱਸਿਆ ਨਾ ਆਵੇ।
ਇਸ ‘ਤੇ ਲਾੜਾ ਵੀ ਭੜਕ ਗਿਆ ਅਤੇ ਕਿਹਾ ਕਿ ਤੁਸੀਂ ਆਪਣੀ ਲੜਕੀ ਦੀ ਮੈਡੀਕਲ ਜਾਂਚ ਵੀ ਕਰਵਾਓ ਕਿ ਉਹ ਕੁਆਰੀ ਹੈ ਜਾਂ ਨਹੀਂ। ਇਸ ਮੰਗ ‘ਤੇ ਲੋਕ ਗੁੱਸੇ ‘ਚ ਆ ਗਏ। ਦੋਵਾਂ ਪਾਸਿਆਂ ਤੋਂ ਧੱਕਾ-ਮੁੱਕੀ ਸ਼ੁਰੂ ਹੋ ਗਈ। ਕੁੜੀ ਵਾਲਿਆਂ ਨੇ ਇਹ ਵੀ ਦੋਸ਼ ਲਾਇਆ ਕਿ ਮੁੰਡਾ ਸ਼ਰਾਬੀ ਹੈ। ਕੁੜੀ ਦੀ ਕੋਈ ਵਿਦਾਈ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਭਰੇ ਸਤਿਸੰਗ ‘ਚ ਡੇਰਾ ਪ੍ਰੇਮੀ ਨੇ ਰਾਮ ਰਹੀਮ ਤੋਂ ਪੁੱਛ ਲਿਆ ਜੇਲ੍ਹ ਦਾ ‘ਐਕਸਪੀਰਿਅੰਸ’!
ਵਰਜਿਨਿਟੀ ਟੈਸਟ ਦੀ ਮੰਗ ਨੂੰ ਲੈ ਕੇ ਗੁੱਸੇ ‘ਚ ਆਏ ਕੁੜੀ ਵਾਲਿਆਂ ਨੇ ਲਾੜੇ ਅਤੇ ਉਸ ਦੇ ਪਰਿਵਾਰ ਨੂੰ ਬੰਧਕ ਬਣਾ ਲਿਆ। ਲੋਕਾਂ ਨੇ ਲਾੜੇ ਨੂੰ ਉਸਦੇ ਪਿਤਾ ਅਤੇ ਦੋ ਜੀਜਿਆਂ ਸਣੇ ਬੰਧਕ ਬਣਾ ਲਿਆ। ਕੁੜੀ ਵਾਲਿਾਂ ਨੇ ਨੇ ਦੋ ਦਿਨ ਤੱਕ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ।
ਇਸ ਦੌਰਾਨ ਪੰਚਾਇਤੀ ਦੌਰ ਸ਼ੁਰੂ ਹੋ ਗਿਆ। ਤੁਰਕੌਲੀਆ ਥਾਣਾ ਪ੍ਰਧਾਨ ਮਿਥਿਲੇਸ਼ ਕੁਮਾਰ ਸਥਾਨਕ ਲੋਕ ਨੁਮਾਇੰਦਿਆਂ ਦੀ ਮਦਦ ਨਾਲ ਮਾਮਲਾ ਸੁਲਝਾਉਣ ਲਈ ਪਹੁੰਚੇ। 18 ਨਵੰਬਰ ਨੂੰ ਮੁੰਡੇ ਵਾਲਿਆਂ ਨੇ ਥਾਣੇ ਨੂੰ ਦਰਖਾਸਤ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇੱਥੇ ਲਾੜੀ ਨੇ ਲਾੜੇ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਲਾੜੇ ਨੂੰ ਬਿਨਾਂ ਲਾੜੀ ਦੇ ਘਰ ਜਾਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: