Gun house robbery gang : ਬਠਿੰਡਾ ਵਿਚ ਛੇਤੀ ਅਮੀਰ ਬਣਨ ਲਈ ਬੈਂਕਾਂ ਦੀ ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਇਕ ਗੈਂਗ ਦਾ ਸੀਆਈਏ-1 ਦੀ ਟੀਮ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਫੜਿਆ ਹੈ। ਇਨ੍ਹਾਂ ਤੋਂ ਦੋ ਦੇਸੀ ਪਿਸਤੌਲ, ਇਕ ਤਲਵਾਰ, ਕਾਪਾ ਅਤੇ ਹੋਰ ਤੇਜ਼ਧਾਰ ਹਥਿਆਰਾਂ ਤੋਂ ਇਲਾਵਾ ਲੁੱਟ ਦੀ ਕਾਰ, ਲੁੱਟ ਦੀਆਂ ਤਿੰਨ ਮੋਟਰਸਾਈਕਲਾਂ ਅਤੇ 7 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਇਹ ਲੋਕ ਇਕ ਗਨ ਹਾਊਸ ਵੀ ਲੁੱਟ ਚੁੱਕੇ ਹਨ। ਗਿਰੋਹ ਵਿਚ ਸ਼ਾਮਲ ਬਦਮਾਸ਼ਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਰਿੰਕੂ, ਰੁਪਿੰਦਰ ਸਿੰਘ ਉਰਫ ਗਾਂਧੀ, ਗੁਰੀ, ਸੱਤੂ ਬਾਊਂਸਰ ਨਿਵਾਸੀ ਪਿੰਡ ਸੇਲਬਰਾਹ, ਤਰਸੇਮ ਸਿੰਘ ਉਰਫ ਸੇਮਾ ਨਿਵਾਸੀ ਪਿੰਡ ਨਿਓਰ, ਲਾਡੀ, ਸਿੰਧੂ, ਗਗਨਦੀਪ ਸਿੰਘ ਉਰਫ ਕਾਲਾ ਨਿਵਾਸੀ ਪਿੰਡ ਕਾਂਗੜ, ਸੁੱਖਾ ਨਿਵਾਸੀ ਪਿੰਡ ਸੌਦੇਕੇ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਕੁਲਵਿੰਦਰ ਸਿੰਘ ਉਰਫ ਰਿੰਕੂ ਵਾਸੀ ਸੇਲਬਰਾਹ, ਤਰਸੇਮ ਸਿੰਘ ਉਰਫ ਸੇਮਾ ਵਾਸੀ ਨਿਓਰ, ਗਗਨਦੀਪ ਸਿੰਘ ਉਰਫ ਕਾਲਾ ਵਾਸੀ ਕਾਂਗੜ ਤੇ ਕੁਲਦੀਪ ਸਿੰਘ ਉਰਫ ਮੋਨੀ ਵਾਸੀ ਬੁਰਜ ਗਿੱਲ ਵਜੋਂ ਹੋਈ ਹੈ।
ਸੀਆਈਏ-1 ਦੇ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਰਾਮਪੁਰਾ ਇਲਾਕੇ ਵਿਚ ਪਿਛਲੇ ਦਿਨੀਂ ਮੋਬਾਈਲ ਝਪਟਮਾਰੀ, ਮੋਟਰਸਾਈਕਲ ਲੁੱਟਣ ਦੀਆਂ ਵਾਰਦਾਤਾਂ ਹੋ ਰਹੀਆਂ ਸਨ। 10 ਅਗਸਤ ਨੂੰ ਭਗਤਾ ਭਾਈਕਾ ਵਿਚ ਲੁਟੇਰਿਆਂ ਨੇ ਗਨਪਾਉਂਟ ’ਤੇ ਗਾਰਮੈਂਟ ਦੀ ਦੁਕਾਨ ਤੋਂ 12-13 ਹਜ਼ਰ ਰੁਪਏ ਦੇ ਕੱਪੜੇ ਲੁੱਟ ਲਏ ਸਨ। 27 ਜੁਲਾਈ ਨੂੰ ਰਾਮਪੁਰਾ ਵਿਚ ਹੀ ਲੁਟੇਰਿਆਂ ਨੇ ਇਕ ਕਾਰ ਲੁੱਟ ਲਈ ਸੀ। ਇਸ ਤੋਂ ਬਾਅਦ ਪਿੰਡ ਖੱਪਲ ਵਿਚ 14 ਅਗਸਤ ਨੂੰ ਗਨ ਹਾਊਸ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਸਾਰਿਆਂ ਮਾਮਲਿਆਂ ਵਿਚ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ। ਇਨ੍ਹਾਂ ਲੁਟੇਰਿਆਂ ਨੂੰ ਫੜਣ ਲਈ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਐਸਪੀਡੀ ਗੁਰਵਿੰਦਰ ਸਿੰਘ ਸੰਘਾ ਦੀ ਅਗਵਾਈ ਵਿਚ ਸੀਆਈਏ-1 ਦੀ ਟੀਮ ਦੀ ਡਿਊਟੀ ਲਗਾਈ। ਸੀਆਈਏ-1 ਇੰਚਾਰਜ ਜਗਦੀਸ਼ ਕੁਮਾਰ ਨੇ ਦੱਸਿਆ ਕਿ 24 ਅਗਸਤ ਨੂੰ ਸੀਆਈਏ-1 ਦੇ ਸਬ-ਇੰਸਪੈਕਟਰ ਗੁਰਿੰਦਰ ਸਿੰਘ ਟੀਮ ਦੇ ਨਾਲ ਰਾਮਪੁਾਰ ਇਲਾਕੇ ਵਿਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਕੁਲਵਿੰਦਰ ਸਿੰਘ ਉਰਫ ਰਿੰਕੂ, ਰੁਪਿੰਦਰ ਸਿੰਘ ਉਰਫ ਗਾਂਧੀ ਗੁਰੀ, ਸਤੂ ਬਾਊਂਸਰ ਨਿਵਾਸੀ ਪਿੰਡ ਸੇਲਬਰਾਹ, ਤਰਸੇਮ ਸਿੰਘ ਉਰਫ ਸੇਮਾ ਨਿਵਾਸੀ ਪਿੰਡ ਨਿਊਰ, ਲਾਡੀ, ਸਿੰਧੂ, ਗਗਨਦੀਪ ਸਿੰਘ ਉਰਫ ਕਾਲਾ ਨਿਵਾਸੀ ਪਿੰਡ ਕਾਗੜ, ਸੁਨਖਾ ਨਿਵਾਸੀ ਪਿੰਡ ਸੌਦੇਕੇ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਲੁੱਟ ਕਰਨ ਦੇ ਆਦੀ ਹਨ। ਇਹ ਸਾਰੇ ਲੋਕ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਮਹਾਰਾਜ ਰੋਡ ’ਤੇ ਬੈਠੇ ਹੋਏ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਟੀਮ ਨੇ ਮੌਕੇ ’ਤੇ ਰੇਡ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 12 ਬੋਰ ਦਾ ਇਕ ਦੇਸੀ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸ, ਇਕ 15 ਬੋਰ ਦਾ ਦੇਸੀ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸ, ਸੱਤ ਮੋਬਾਈਲ ਫੋਨ, ਤਿੰਨ ਮੋਟਰਸਾਈਕਲ, ਤਿੰਨ ਕੱਸੀ ਅਤੇ ਇਕ ਕ੍ਰਿਪਾਣ ਬਰਾਮਦ ਕੀਤੀ ਗਈ ਹੈ।
ਐਸਆਈ ਕੁਲਦੀਪ ਸਿੰਘ ਉਰਫ ਮੋਨੀ ਨਿਵਾਸੀ ਬੁਰਜ ਗਿੱਲ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਆਪਣੇ ਘਰ ’ਚ ਪਨਾਹ ਦਿੰਦਾ ਹੈ ਅਤੇ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਕਰਦਾ ਹੈ। ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਦੇ ਗੈਂਗ ਵੱਲੋਂ ਪਹਿਲਾਂ ਕਾਰ ਖੋਹਣ ਤੋ ਬਾਅਦ ਅਸਲਹੇ ਦੀ ਦੁਕਾਨ ਲੁੱਟਣ ਤੋਂ ਬਾਅਦ ਕੈਸ਼ ਵੈਨਾਂ ਨੂੰ ਲੁੱਟਣ ਤੋਂ ਬਾਅਦ ਰਾਤੋ-ਰਾਤ ਅਮੀਰ ਬਣਨ ਦਾ ਸੁਪਣਾ ਸੀ। ਪੁਲਿਸ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਉਧਰ ਇਸ ਤੋਂ ਪਹਿਲਾਂ ਕੁਲਵਿੰਦਰ ਸਿੰਘ ਉਰਫ ਰਿੰਕੂ ’ਤੇ ਨਾਜਾਇਜ਼ ਅਸਲਾ ਰਖਣ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਲਗਭਗ 6 ਮਾਮਲੇ, ਤਰਸੇਮ ਸਿੰਘ ’ਤੇ ਦੋ ਚੋਰੀ ਅਤੇ ਇਕ ਰੇਪ ਕੇਸ ਦਰਜ ਹਨ।