Gurdwara Nanaksar Sahib Chandigarh : ਸਿੱਖ ਧਰਮ ਵਿੱਚ ਲੰਗਰ ਦੀ ਵਿਸ਼ੇਸ਼ ਮਹੱਤਤਾ ਹੈ। ਸਾਰੇ ਗੁਰਦੁਆਰਿਆਂ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਲੰਗਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ ਪਰੰਤੂ ਚੰਡੀਗੜ੍ਹ ਵਿਚ ਇਕ ਗੁਰਦੁਆਰਾ ਹੈ ਜਿਥੇ ਲੰਗਰ ਨਹੀਂ ਬਣਾਇਆ ਜਾਂਦਾ। ਇਸ ਦੇ ਬਾਵਜੂਦ, ਸੰਗਤ ਲੰਗਰ ਛੱਕਦੀ ਹੈ ਅਤੇ ਇੱਥੋਂ ਕੋਈ ਭੁੱਖਾ ਨਹੀਂ ਜਾਂਦਾ।
ਸੈਕਟਰ-28 ਗੁਰੂਦੁਆਰਾ ਨਾਨਕਸਰ ਸਾਹਿਬ ਚੰਡੀਗੜ੍ਹ ਸਥਿਤ ਹੈ। ਇਸ ਗੁਰੂਘਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਥੇ ਨਾ ਤਾਂ ਕੋਈ ਲੰਗਰ ਬਣਦਾ ਹੈ ਅਤੇ ਨਾ ਹੀ ਕੋਈ ਗੋਲਕ ਹੈ, ਫਿਰ ਵੀ ਇਥੋਂ ਕੋਈ ਭੁੱਖਾ ਨਹੀਂ ਹੁੰਦਾ। ਇਸ ਗੁਰਦੁਆਰਾ ਸਾਹਿਬ ਦੀ ਕੋਈ ਕਮੇਟੀ ਨਹੀਂ ਹੈ, ਪਰ ਲੰਗਰ ਅਤੇ ਪੰਗਤ ਦਾ ਸਿਸਟਮ ਨਿਰੰਤਰ ਜਾਰੀ ਹੈ। ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ।
ਇਸ ਗੁਰਦੁਆਰੇ ਵਿਚ ਸੰਗਤ ਆਪਣੇ ਘਰੋਂ ਲੰਗਰ ਲੈ ਕੇ ਆਉਂਦੀ ਹੈ। ਦੇਸੀ ਘਿਓ ਦੇ ਪਰਾਂਠੇ, ਮੱਖਣ, ਕਈ ਕਿਸਮਾਂ ਦੀਆਂ ਸਬਜ਼ੀਆਂ, ਦਾਲਾਂ, ਮਠਿਆਈਆਂ ਅਤੇ ਫਲ ਸੰਗਤ ਲਈ ਉਪਲਬਧ ਰਹਿੰਦੇ ਹਨ। ਲੰਗਰ ਵਿਚ ਬਚਿਆ ਖਾਣਾ ਸੈਕਟਰ-16 ਅਤੇ 32 ਦੇ ਹਸਪਤਾਲ ਤੋਂ ਇਲਾਵਾ ਪੀਜੀਆਈ ਨੂੰ ਭੇਜਿਆ ਜਾਂਦਾ ਹੈ ਤਾਂ ਜੋ ਲੋਕ ਉਥੇ ਲੰਗਰ ਦੀਆਂ ਭੇਟਾਂ ਵੀ ਪ੍ਰਾਪਤ ਕਰ ਸਕਣ। ਇਸ ਗੁਰਦੁਆਰਾ ਸਾਹਿਬ ਦਾ ਮੁੱਖ ਦਫ਼ਤਰ ਨਾਨਕਸਰ ਕਲੇਰਾਂ ਹੈ ਜੋ ਕਿ ਪੰਜਾਬ ਦੇ ਲੁਧਿਆਣਾ ਨੇੜੇ ਪੈਂਦਾ ਹੈ। ਇਥੇ ਸਾਲ ਵਿਚ ਦੋ ਵਾਰ ਅੰਮ੍ਰਿਤ ਛਕਾਇਆ ਜਾਂਦਾ ਹੈ। ਨਾਨਕਸਰ ਗੁਰੂਘਰਾਂ ਦੀ ਲੰਮੀ ਲੜੀ ਹੈ। ਚੰਡੀਗੜ੍ਹ, ਹਰਿਆਣਾ, ਦੇਹਰਾਦੂਨ ਤੋਂ ਇਲਾਵਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿਚ 170 ਤੋਂ ਵੱਧ ਗੁਰਦੁਆਰੇ ਹਨ।
ਗੁਰਦੁਆਰਾ ਨਾਨਕਸਰ ਦੇ ਇੰਚਾਰਜ ਬਾਬਾ ਗੁਰਦੇਵ ਸਿੰਘ ਦਾ ਕਹਿਣ ਹੈ ਕਿ ਗੁਰਦੁਆਰਾ ਨਾਨਕਰ ਦਾ ਨਿਰਮਾਣ ਹੋਇਆਂ ਪੰਜਾਹ ਸਾਲ ਤੋਂ ਵੱਧ ਸਲ ਹੋ ਗਏ ਹਨ। ਪੌਣੇ ਦੋ ਏਕੜ ਦੇ ਖੇਤਰ ਵਿਚ ਫੈਲੇ ਇਸ ਗੁਰਦੁਆਰਾ ਸਾਹਿਬ ਦੀ ਇਕ ਲਾਇਬ੍ਰੇਰੀ ਵੀ ਹੈ। ਇੱਥੇ ਹਰ ਸਾਲ ਮਾਰਚ ਵਿੱਚ ਇੱਕ ਸਲਾਨਾ ਇਕੱਠ ਹੁੰਦਾ ਹੈ, ਜੋ ਸੱਤ ਦਿਨ ਚਲਦਾ ਹੈ। ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੰਗਤ ਆ ਕੇ ਇਸ ਸਮਾਗਮ ਵਿਚ ਸ਼ਾਮਲ ਹੁੰਦੀ ਹੈ। ਇਸ ਸਮੇਂ ਦੌਰਾਨ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਹੁੰਦਾ ਹੈ।
ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਪ੍ਰਿੰਸੀਪਲ ਗੁਰਚਰਨ ਸਿੰਘ ਨੇ ਕਿਹਾ ਕਿ ਸੰਗਤ ਸੇਵਾ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੀ ਹੈ। ਗੁਰਦੁਆਰਾ ਵਿੱਚ ਤਿੰਨ ਸਮੇਂ ਲੰਗਰ ਲੰਗਰ ਲਗਾਇਆ ਜਾਂਦਾ ਹੈ। ਲੋਕ ਆਪਣੇ ਘਰਾਂ ਤੋਂ ਲਿਆਉਂਦੇ ਹਨ। ਕਿਸੇ ਨੂੰ ਲੰਗਰ ਲਗਾਉਣ ਲਈ ਘੱਟੋ-ਘੱਟ 2 ਮਹੀਨੇ ਇੰਤਜ਼ਾਰ ਕਰਨਾ ਹੁੰਦਾ ਹੈ। ਕੋਈ ਸਵੇਰੇ ਤਾਂ ਕੋਈ ਸ਼ਮ ਅਤੇ ਕੋਈ ਰਾਤ ਦ ਲੰਗਰ ਲਗਾਉਂਦਾ ਹੈ। ਹਰ ਸਮੇਂ ਅਖੰਡ ਪਾਠ ਚੱਲਦਾ ਰਹਿੰਦਾ ਹੈ। ਕੀਰਤਨ ਸਵੇਰੇ 7 ਵਜੇ ਤੋਂ 9 ਵਜੇ ਅਤੇ ਸ਼ਾਮ 5 ਵਜੇ ਤੋਂ 9 ਵਜੇ ਤੱਕ ਹੁੰਦਾ ਹੈ। ਦੀਵਾਨ ਹਰ ਮਹੀਨੇ ਮੱਸਿਆ ਵਾਲੇ ਦਿਨ ਸਜਾਏ ਜਾਂਦੇ ਹਨ।