Gurdwara Sewadar beat dog : ਪੰਜਾਬ ਦਾ ਮੋਗਾ ਵਿੱਚ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਮੋਗਾ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੇ ਇੱਕ ਕੁੱਤੇ ਨੂੰ ਸੋਟੀਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਮੁਲਜ਼ਮਾਂ ਦੀ ਪਛਾਣ ਪਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਉਰਫ ਲੱਖਾ ਵਜੋਂ ਹੋਈ ਹੈ। ਦੋਵੇਂ ਮੋਗਾ ਦੇ ਦਸ਼ਮੇਸ਼ ਨਗਰ ਵਿਚ ਸਥਿਤ ਇਕ ਗੁਰਦੁਆਰੇ ਵਿਚ ਸੇਵਾਦਾਰਾਂ ਵਜੋਂ ਕੰਮ ਕਰਦੇ ਹਨ। ਪਰਵਿੰਦਰ ਸਿੰਘ ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈ, ਜਦੋਂਕਿ ਕੁਲਦੀਪ ਸਿੰਘ ਮੂਲ ਰੂਪ ਵਿੱਚ ਤਰਨਤਾਰਨ ਜ਼ਿਲ੍ਹੇ ਦਾ ਵਸਨੀਕ ਹੈ। . ਦੋਹਾਂ ਦੀ ਬੇਰਹਿਮੀ ਨਾਲ ਕੁੱਤੇ ਨੂੰ ਕੁੱਟਦੇ ਹੋਏ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ, ਇਹ 24 ਸੈਕੰਡ ਦੀ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ।
ਵੀਡੀਓ ਕਲਿੱਪ ਵਿਚ, ਇਹ ਵੇਖਿਆ ਜਾ ਸਕਦਾ ਹੈ ਕਿ ਸੜਕ ‘ਤੇ ਜਾ ਰਹੇ ਕੁੱਤੇ ਨੂੰ ਦੋਸ਼ੀ ਪਿੱਛਿਓਂ ਘੇਰ ਲੈਂਦੇ ਹਨ ਅਤੇ ਸੋਟੀਆਂ ਨਾਲ ਉਸ ‘ਤੇ ਵਾਰ ਕਰਦੇ ਹਨ। ਇਸ ਨਾਲ ਕੁੱਤੇ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਕਲਿੱਪ ਵਿਚ, ਇਹ ਅੱਗੇ ਵੇਖਿਆ ਜਾ ਸਕਦਾ ਹੈ ਕਿ ਦੋਸ਼ੀ ਵਿਚੋਂ ਇਕ ਮਰੇ ਹੋਏ ਕੁੱਤੇ ਦੀ ਪੂਛ ਫੜ ਕੇ ਘਸੀਟਦਾ ਹੈ ਅਤੇ ਦੂਸਰਾ ਦੋਸ਼ੀ ਆਉਣ-ਜਾਣ ਵਾਲੇ ਲੋਕਾਂ ਨੂੰ ਰੋਕਦਾ ਨਜ਼ਰ ਆਉਂਦਾ ਹੈ।
ਦੋਵਾਂ ਖਿਲਾਫ ਆਈਪੀਸੀ ਦੀ ਧਾਰਾ 429 ਅਤੇ ਪਸ਼ੂ ਕਰੂਰਤਾ ਐਕਟ 1960 ਦੀ ਧਾਰਾ 11 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੇਸ਼ ਵਿਚ ਪਹਿਲਾਂ ਵੀ ਕੁੱਤਿਆਂ ਅਤੇ ਹੋਰ ਜਾਨਵਰਾਂ ਨਾਲ ਬੇਰਹਿਮੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕਈ ਵਾਰ ਕੁੱਤੇ ਨੂੰ ਉੱਚੀ ਛੱਤ ਤੋਂ ਸੁੱਟ ਕੇ ਉਸ ਦੀ ਵੀਡੀਓ ਬਣਾਈ ਗਈ ਅਤੇ ਕਈ ਵਾਰ ਇਸ ਨੂੰ ਤਲਾਬ ਵਿੱਚ ਸੁੱਟ ਦਿੱਤਾ ਗਿਆ। ਕਦੇ ਸੀਲਿੰਗ ਨਾਲ ਬੰਨ੍ਹਿਆ ਜਾਂਦਾ ਹੈ, ਕਈ ਵਾਰ ਕੁੱਤੇ ਦੇ ਮੂੰਹ ਨੂੰ ਟੇਪ ਨਾਲ ਬੰਨ੍ਹਿਆ ਜਾਂਦਾ ਹੈ। ਜੋ ਕਿ ਮਨੁੱਖਤਾ ਨੂੰ ਬਦਨਾਮ ਕਰਦੇ ਹਨ।