ਦੇਸ਼ ਦੇ ਮੁੱਖ ਧਾਰਮਿਕ ਗੁਰੂਆਂ ਨੇ ਅੱਜ ਸੰਸਦ ਵਿਚ ਪਹੁੰਚ ਕਾਰਵਾਈ ਨੂੰ ਲਾਈਵ ਦੇਖਿਆ। ਇਸ ਦੌਰਾਨ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ। ਡੇਰਾ ਮੁਖੀ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕੀਤੀ।
ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਵੇਰੇ ਹੀ ਨਵੀਂ ਦਿੱਲੀ ਵਿਚ ਸੰਸਦ ਪਹੁੰਚ ਗਏ ਸਨ। ਹਾਲਾਂਕਿ ਉੁਨ੍ਹਾਂ ਨਾਲ ਕਈ ਹੋਰ ਧਰਮਾਂ ਦੇ ਗੁਰੂ ਤੇ ਪ੍ਰਚਾਰਕ ਵੀ ਪਹੁੰਚੇ। ਪ੍ਰਧਾਨ ਮੰਤਰੀ ਨੇ ਉੁਨ੍ਹਾਂ ਨਾਲ ਖਾਸ ਮੁਲਾਕਾਤ ਕੀਤੀ ਤੇ ਦੋਵਾਂ ਵਿਚ ਕੁਝ ਮਿੰਟਾਂ ਲਈ ਗੱਲਬਾਤ ਵੀ ਹੋਈ।
ਇਹ ਵੀ ਪੜ੍ਹੋ : ਮੈਡੀਕਲ ਅਫਸਰ ਭਰਤੀ ਘੁਟਾਲਾ, ਸਿਹਤ ਵਿਭਾਗ ਨੇ ਪੁਲਿਸ ਨੂੰ ਕਸੂਰਵਾਰ ਉਮੀਦਵਾਰਾਂ ਖਿਲਾਫ ਕਾਰਵਾਈ ਦੇ ਦਿੱਤੇ ਨਿਰਦੇਸ਼
ਸਦਨ ਦੀ ਕਾਰਵਾਈ ‘ਚ ਹਿੱਸਾ ਬਣਨ ਮਗਰੋਂ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਲੋਕਾਂ ਨੂੰ ਵੱਡਾ ਸੁਨੇਹਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕ ਹਾਂ। ਭਾਵੇਂ ਸਾਡੇ ਵਿਚਾਰ ਵੱਖ-ਵੱਖ ਹਨ ਪਰ ਅਸੀਂ ਸਾਰੇ ਇਕੋ ਪਰਮ ਪਿਤਾ ਪ੍ਰਮਾਤਮਾ ਦੇ ਬੱਚੇ ਹਾਂ।
ਵੀਡੀਓ ਲਈ ਕਲਿੱਕ ਕਰੋ –