ਫਾਜ਼ਿਲਕਾ ਦੀ ਗੁਰਲੀਨ ਕੌਰ ਨੇ ਜੱਜ ਦੀ ਪ੍ਰੀਖਿਆ ਪਾਸ ਕਰ ਲਈ ਹੈ। ਐਤਵਾਰ ਨੂੰ ਉਨ੍ਹਾਂ ਨੂੰ ਵਧਾਈ ਦੇਣ ਲਈ ਪੰਜਾਬ ਸੂਬਾ ਸਹਿਕਾਰੀ ਬੈਂਕ ਦੇ ਪ੍ਰਧਾਨ ਜੈਸਰਤ ਸਿੰਘ ਸੰਧੂ ਪਹੁੰਚੇ। ਜੈਸਰਤ ਸਿੰਘ ਨੇ ਉਨ੍ਹਾਂ ਨੂੰ ਮਠਿਆਈ ਖੁਆਈ ਤੇ ਗੁਲਦਸਤਾ ਭੇਟ ਕੀਤਾ ਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਜਲਾਲਾਬਾਦ ਵਾਸੀ ਗੁਰਦੀਪ ਸਿੰਘ ਤਨੇਜਾ ਦੀ ਬੇਟੀ ਗੁਰਲੀਨ ਤਨੇਜਾ ਨੇ ਆਪਣੀ ਸਖਤ ਮਿਹਨਤ ਤੇ ਦ੍ਰਿੜ੍ਹ ਨਿਸ਼ਚੈ ਨਾਲ ਪੀਸੀਐੱਸ ਪ੍ਰੀਖਿਆ ਪਾਸਕੀਤੀ ਤੇ ਜੱਜ ਬਣ ਕੇ ਜਲਾਲਾਬਾਦ ਖੇਤਰ ਦਾ ਨਾਂ ਰੌਸ਼ਨ ਕੀਤਾ। ਉਸਦੀ ਚੋਣ ‘ਤੇ ਪੂਰੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਖਿਲਾਫ ਫਿਰੋਜ਼ਪੁਰ ਪੁਲਿਸ ਦੀ ਕਾਰਵਾਈ, ਲੱਖਾਂ ਦੀ ਪ੍ਰਾਪਰਟੀ ਕੀਤੀ ਸੀਲ
ਗੁਰਲੀਨ ਤਨੇਜਾ ਨੇ ਕਿਹਾ ਕਿ ਸਾਡੇ ਸਮਾਜ ਵਿਚ ਧੀਆਂ ਨੂੰ ਵਿਆਹ ਦੇਣਾ ਹੀ ਜ਼ਿੰਮੇਵਾਰੀ ਸਮਝਿਆ ਜਾਂਦਾ ਹੈ ਜਦੋਂ ਕਿ ਹਰ ਮਾਤਾ-ਪਿਤਾ ਨੂੰ ਆਪਣੀ ਧੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਲੜਕੀਆਂ ਨੂੰ ਉੱਚ ਸਿੱਖਿਆ ਤੇ ਸਹੀ ਮਾਰਗਦਰਸ਼ਨ ਮਿਲੇ। ਉਹ ਕੁਝ ਵੀ ਕਰਨ ਵਿਚ ਸਮਰੱਥ ਹਨ।
ਵੀਡੀਓ ਲਈ ਕਲਿੱਕ ਕਰੋ -: