Gursikh boy selling papad : ਸੋਸ਼ਲ ਮੀਡੀਆ ’ਤੇ ਪਿਛਲੇ ਦਿਨੀਂ ਪਾਪੜ ਵੇਚਣ ਵਾਲੇ ਇੱਕ 13 ਸਾਲਾ ਲੜਕੇ ਮਨਪ੍ਰੀਤ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਿੱਚ ਇਸਲੜਕੇ ਦੀ ਮਿਹਨਤ ਤੇ ਜਜ਼ਬੇ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਆਪਣੇ ਇਸ ਵਾਅਦਾ ਪੂਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਵੱਲੋਂ ਮਨਪ੍ਰੀਤ ਸਿੰਘ ਨੂੰ ਅਤੇ ਉਸਦੇ ਪਿਤਾ ਨੂੰ 5 ਲੱਖ ਰੁਪਏ ਦੀ ਐਫ.ਡੀ. ਭੇਂਟ ਕੀਤੀ। ਇਸ ਦੇ ਨਾਲ ਹੀ ਇਸ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਵੀ ਕਰਵਾ ਦਿੱਤਾ ਗਿਆ ਹੈ। ਇਸ ਐਫ.ਡੀ. ਦਾ ਵਿਆਜ ਇਸ ਲੜਕੇ ਨੂੰ ਮਿਲਦਾ ਰਹੇਗਾ ਅਤੇ ਬਾਲਗ ਹੋਣ ’ਤੇ ਪੂਰੀ ਰਕਮ ਇਸਨੂੰ ਮਿਲ ਸਕੇਗੀ, ਜਿਸ ਨਾਲ ਇਹ ਲੜਕਾ ਆਪਣੀ ਉੱਚ ਪੱਧਰੀ ਪੜਾਈ ਵੀ ਜਾਰੀ ਰੱਖ ਸਕੇਗਾ।
ਦੱਸਣਯੋਗ ਹੈ ਕਿ ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ 13 ਸਾਲ ਦਾ ਇਹ ਬੱਚਾ ਸਾਈਕਲ ਉੱਤੇ ਪਾਪੜ ਤੇ ਵੜੀਆਂ ਦਾ ਸਮਾਨ ਵੇਚਦਾ ਹੈ। ਸੋਸ਼ਲ ਮੀਡੀਆ ਉੱਤੇ ਸਮਾਨ ਵੇਚਦਿਆਂ ਦੌਰਾਨ ਮਨਪ੍ਰੀਤ ਨੂੰ ਕਿਸੇ ਨੇ ਉਸ ਨੂੰ ਵੱਧ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਵਾਧੂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਵੀਡੀਓ ਜਦੋਂ ਮੁੱਖ ਮੰਤਰੀ ਨੇ ਦੇਖੀ ਤਾਂ ਉਹ ਬਹੁਤ ਖੁਸ਼ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਮਨਪ੍ਰੀਤ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਸੀਤੇ ਉਸ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਸ ਗੁਰਸਿੱਖ ਲੜਕੇ ਦੀ ਵੀਡੀਓ ਸ਼ੇਅਰ ਕਰਿਦਾਂ ਲਿਖਿਆ ਸੀ ਕਿ ਅੰਮ੍ਰਿਤਸਰ ਦੇ ਪਿਆਰੇ ਬੱਚੇ ਮਨਪ੍ਰੀਤ ਸਿੰਘ ਨਾਲ ਗੱਲ ਕਰਕੇ ਮਨ ਨੂੰ ਬਹੁਤ ਖੁਸ਼ੀ ਹੋਈ। ਗੋਲਗੱਪੇ ਵੇਚ ਕੇ ਆਪਣਾ ਘਰ-ਬਾਰ ਚਲਾਉਣ ਤੇ ਸਾਦੇ ਪਰਿਵਾਰ ਤੋਂ ਹੋਣ ਦੇ ਬਾਵਜੂਦ ਉਸਨੇ ਅਣਜਾਨ ਵਿਅਕਤੀ ਵੱਲੋਂ ਦਿੱਤੇ ਜਾ ਰਹੇ ਉਸਦੀ ਕਮਾਈ ਤੋਂ ਵੱਧ ਪੈਸੇ ਲੈਣ ਤੋਂ ਮਨ੍ਹਾਂ ਕੀਤਾ ਤੇ ਕਿਹਾ ਕਿ ਉਹ ਹੱਕ-ਸੱਚ ਦੀ ਕਮਾਈ ‘ਚ ਵਿਸ਼ਵਾਸ ਰੱਖਦਾ ਹੈ ਤੇ ਮਨਪ੍ਰੀਤ ਦੀ ਇਸੇ ਗੱਲ ਨੇ ਮੇਰੇ ਦਿਲ ਨੂੰ ਟੁੰਬਿਆ। ਜਿਸ ਤੋਂ ਬਾਅਦ ਅਸੀਂ ਉਸਦੀ ਪੜ੍ਹਾਈ ਲਈ ਉਸਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਅਜਿਹੀ ਸੋਚ ਵਾਲੇ ਬੱਚੇ ਹੀ ਪੰਜਾਬ ਦਾ ਭਵਿੱਖ ਹਨ ਜੋ ਅੱਗੇ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।