ਅੰਮ੍ਰਿਤਸਰ ਦੇ ਇਕ ਗੁਰਸਿੱਖ ਪਰਿਵਾਰ ਨੇ ਵੱਡੀ ਮੱਲ ਮਾਰੀ ਹੈ। ਕੁਝ ਵੱਖਰਾ ਕਰਨ ਦੀ ਦਲੇਰ ਸਿੰਘ ਦੀ ਤਾਂਘ ਨੇ ਵੱਡਾ ਕਾਰਨਾਮਾ ਕੀਤਾ ਹੈ। ਉਨ੍ਹਾਂ ਨੇ ਸਕੂਟੀ ‘ਤੇ ਪਤਨੀ ਤੇ ਬੱਚਿਆਂ ਸਣੇ ਕਸ਼ਮੀਰ ਦੀਆਂ 2 ਚੋਟੀਆਂ ਸਰ ਕੀਤੀਆਂ ਹਨ।
ਇਸ ਦੇ ਨਾਲ ਹੀ ਉਹ ਕਸ਼ਮੀਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਸਰ ਕਰਨ ਵਾਲਾ ਪਹਿਲਾ ਪਰਿਵਾਰ ਬਣ ਗਿਆ ਹੈ। ਪਰਿਵਾਰ ਨੇ 12500 ਫੁੱਟ ਉੱਚੀ ਸਿੰਥਨ ਟਾਪ ਤੇ 10000 ਫੁੱਟ ਦੀ ਉਚਾਈ ‘ਤੇ ਸਥਿਤ ਨੱਥਾ ਟਾਪ ਤੇ ਸਕੂਟੀ ‘ਤੇ ਸਵਾਰ ਹੋ ਚੜ੍ਹਾਈ ਕੀਤੀ ਹੈ। ਮਾਈਨਸ 6 ਡਿਗਰੀ ਤਾਪਮਾਨ ਤੇ ਬਰਫੀਲੀਆਂ ਹਵਾਵਾਂ ਦੌਰਾਨ ਕਸ਼ਮੀਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਸਰ ਕਰਨ ਵਾਲਾ ਪਹਿਲਾ ਪਰਿਵਾਰ ਬਣਿਆ ਹੈ।
ਦਲੇਰ ਸਿੰਘ ਨੇ ਸਵਾ ਸਾਲ ਦੀ ਧੀ ਤੇ ਚਾਰ ਸਾਲ ਦੇ ਪੁੱਤ ਨਾਲ ਇਹ ਰੋਮਾਂਚਕ ਦੌਰਾ ਕੀਤਾ ਹੈ। ਕੁਲ 4 ਦਿਨਾਂ ‘ਚ ਸਕੂਟੀ ‘ਤੇ ਖਤਰਿਆਂ ਨਾਲ ਭਰੀ ਯਾਤਰਾ ਕਰਕੇ ਪਰਿਵਾਰ ਅੰਮ੍ਰਿਤਸਰ ਪਰਤਿਆ ਹੈ। ਉਨ੍ਹਾਂ ਕਿਹਾ ਕਿ ਮਾਊਂਟ ਐਵਰੇਸਟ ਚੋਟੀ ਸਰ ਕਰਨ ਦਾ ਉਨ੍ਹਾਂ ਦਾ ਸੁਪਨਾ ਹੈ ।
ਵੀਡੀਓ ਲਈ ਕਲਿੱਕ ਕਰੋ -: