ਮੋਹਾਲੀ : ਮੁਹਾਲੀ ਜ਼ਿਲੇ ਦੇ ਮਨੌਲੀ ਪਿੰਡ ਵਿੱਚ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਸੈਣੀ ਮਾਜਰਾ ਬਲਾਕ ਵਿੱਚ ਪਵਿੱਤਰ ਗੁਟਕਾ ਸਾਹਿਬ ਦੇ ਕਈ ਫਟੇ ਹੋਏ ਅੰਗ ਮਿਲੇ ਸਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਦੇ ਅਨੁਸਾਰ ਸਵੇਰ ਦੀ ਸੈਰ ਲਈ ਗਏ ਇੱਕ ਪਿੰਡ ਵਾਸੀ ਨੇ ਗੁਟਕਾ ਸਾਹਿਬ ਦੇ ਅੰਗ ਸੜਕ ਦੇ ਕੰਢੇ ਪਏ ਵੇਖੇ। ਪਿੰਡ ਵਾਲਿਆਂ ਨੇ ਇਹ ਅੰਗ ਪਿੰਡ ਦੇ ਬਾਹਰ ਪਏ ਕੂੜੇ ਦੇ ਢੇਰ ‘ਤੇ ਪਏ ਵੇਖੇ। ਇੱਕ ਪਿੰਡ ਵਾਸੀ ਨੇ ਦੱਸਿਆ ਜਦੋਂ ਸਾਨੂੰ ਇਸ ਬੇਅਦਬੀ ਬਾਰ ਪਤਾ ਲੱਗਿਆ ਤਾਂ ਅਸੀਂ ਤੁਰੰਤ ਸੋਹਾਨਾ ਪੁਲਿਸ ਨੂੰ ਬੁਲਾਇਆ।
ਥਾਣਾ ਸੋਹਾਣਾ ਦੇ ਐਸਐਚਓ ਇੰਸਪੈਕਟਰ ਭਗਵੰਤ ਸਿੰਘ ਅਤੇ ਡੀਐਸਪੀ ਦੀਪ ਕਮਲ ਆਪਣੀ ਟੀਮ ਸਮੇਤ ਪਿੰਡ ਦਾ ਦੌਰਾ ਕੀਤਾ। ਪੁਲਿਸ ਨੇ ਪਿੰਡ ਦੀ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਹੈ।
ਇਹ ਵੀ ਪੜ੍ਹੋ : ਕਿਸਾਨ ਦੇ ਪੁੱਤ ਨੇ ਛੋਟੀ ਉਮਰੇ ਵਧਾਇਆ ਮਾਣ : ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫਸਰ
ਡੀਐਸਪੀ (ਸਿਟੀ 2) ਦੀਪ ਕਮਲ ਨੇ ਕਿਹਾ, “ਸੂਚਨਾ ਮਿਲਦਿਆਂ ਹੀ ਅਸੀਂ ਮਾਮਲੇ ਦੀ ਜਾਂਚ ਲਈ ਮੌਕੇ ‘ਤੇ ਪਹੁੰਚੇ। ਇਸ ਵੇਲੇ ਅਸੀਂ ਇਸ ਵਿੱਚ ਕਿਸੇ ਵੀ ਵਿਅਕਤੀ ਦੀ ਭੂਮਿਕਾ ਬਾਰੇ ਕੁਝ ਨਹੀਂ ਕਹਿ ਸਕਦੇ। ਜਾਂਚ ਜਾਰੀ ਹੈ ਅਤੇ ਆਈਪੀਸੀ ਦੀ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।