Half burnt body found at Dera Bassi : ਮੋਹਾਲੀ : ਡੇਰਾਬੱਸੀ ਦੇ ਸ਼ਮਸ਼ਾਨਘਾਟ ਵਿੱਚ ਕੱਲ੍ਹ ਮੰਗਲਵਾਰ ਸਵੇਰੇ ਇਕ ਕੋਵਿਡ ਪਾਜ਼ੀਟਿਵ ਔਰਤ ਦੀ ਅੱਧੀ ਸੜ੍ਹੀ ਲਾਸ਼ ਬਰਾਮਦ ਹੋਈ। ਇਸ ਨੂੰ ਕਾਹਲੀ-ਕਾਹਲੀ ਵਿੱਚ ਸਾੜਿਆ ਗਿਆ ਸੀ ਜਿਸ ਦੇ ਸੰਸਕਾਰ ਵਿੱਚ ਲੱਕੜਾਂ ਵੀ ਪੂਰੀਆਂ ਨਹੀਂ ਸਨ। ਅੱਧੀ ਸੜੀ ਲਾਸ਼ ਨੂੰ ਦੇਖ ਕੇ ਉਥੇ ਸਫਾਈ ਕਰਨ ਪਹੁੰਚੇ ਹੈਲਪਿੰਗ ਪੀਪਲ ਗਰੁੱਪ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਨਗਰ ਕੌਂਸਲ ਨੂੰ ਸੂਚਿਤ ਕੀਤਾ। ਇਸ ਮਰੀਜ਼ ਦੇ ਸਸਕਾਰ ਦਾ ਜ਼ਿੰਮਾ ਇੰਸਪੈਕਟਰ ਰਿਸ਼ਭ ਗਰਗ ਨੂੰ ਸੌਂਪਿਆ ਗਿਆ ਸੀ, ਜਿਨ੍ਹਾਂ ਦੀ ਅਗਵਾਈ ਵਿੱਚ ਆਈ ਟੀਮ ਨੇ ਸੋਮਵਾਰ ਨੂੰ ਲਾਸ਼ ਦਾ ਸੰਸਕਾਰ ਕੀਤਾ ਸੀ। ਪਾਜ਼ੀਟਿਵ ਮਰੀਜ਼ ਦੇ ਸੰਸਕਾਰ ਤੋਂ ਬਾਅਦ ਮੌਕੇ ’ਤੇ ਹੀ ਟੀਮ ਵੱਲੋਂ ਗਲਵਜ਼, ਮਾਸਕ ਪੀਣ ਵਾਲੇ ਪਾਣੀ ਦੇ ਟੱਬ ਵਿੱਚ ਸੁੱਟ ਦਿੱਤੇ ਗਏ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਨਗਰ ਕੌਂਸਲ ਦੀ ਕੋਰੋਨਾ ਟੀਮ ਨੂੰ ਪਤਾ ਲੱਗਾ ਕਿ ਡੈੱਡਬਾਡੀ ਪੂਰੀ ਤਰ੍ਹਾਂ ਸੜੀ ਨਹੀਂ ਹੈ ਤਾਂ ਉਨ੍ਹਾਂ ਨੇ ਇਸ ਮਰੀਜ਼ ਨੂੰ ਕੋਰੋਨਾ ਨੈਗੇਟਿਵ ਦੱਸ ਕੇ ਖੁਦ ਹੀ ਸਵੇਰੇ ਆ ਕੇ ਸੰਸਕਾਰ ਕਰ ਦਿੱਤਾ ਅਤੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਹੀ ਨਹੀਂ।
ਦੱਸਣਯੋਗ ਹੈ ਕਿ ਏਕਤਾ ਵਿਹਾਰ ਬਲਟਾਨਾ ਦੀ ਰਹਿਣ ਵਾਲੀ 91 ਸਾਲਾ ਜ਼ੀਨਤ ਡੇਨੀਅਲ ਦੀ 30 ਅਗਸਤ ਨੂੰ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਜ਼ੀਨਤ ਚੰਡੀਗੜ੍ਹ ਤੋਂ ਅਧਿਆਪਕਾ ਦੇ ਅਹੁਦੇ ਤੋਂ ਰਿਟਾਇਰਡ ਹੋਈ ਸੀ, ਜੋਕਿ ਵਿਆਹੀ ਨਹੀਂ ਸੀ। ਪੀਜੀਆਈ ਦੇ ਡਾਕਟਰਾਂ ਨੇ ਉਨ੍ਹਾਂ ਦੇ ਭਤੀਜੇ ਨੂੰ ਦੱਸਿਆ ਕਿ ਉਨ੍ਹਾਂ ਦੀ ਭੂਆ ਕੋਵਿਡ ਪਾਜ਼ੀਟਿਵ ਹੈ, ਪਰ ਉਨ੍ਹਾਂ ਨੂੰ ਡਾਕਟਰਾਂ ਨੇ ਕੋਈ ਰਿਪੋਰਟ ਨਹੀਂ ਦਿੱਤੀ। ਉਥੇ, ਚੰਡੀਗੜ੍ਹ ਦੇ ਸ਼ਮਸ਼ਾਨ ਘਾਟ ਨੇ ਬਾਡੀ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮ੍ਰਿਤਕਾ ਦੇ ਭਰਾ ਲਾਲਚੰਦ ਦੇ ਪੁੱਤਰ ਨੇ ਸੰਸਕਾਰ ਲਈ ਨਗਰ ਕੌਂਸਲ ਡੇਰਾਬੱਸੀ ਵਿੱਚ ਤਾਇਨਾਤ ਇੰਸਪੈਕਟਰ ਰਿਸ਼ਭ ਗਗ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਪੰਜ ਲੋਕਾਂ ਨੂੰ ਸੰਸਕਾਰ ਦੀ ਜ਼ਿੰਮੇਵਾਰੀ ਸੌਂਪੀ ਸੀ। ਕਾਹਲੀ ਵਿੱਚ ਉਕਤ ਟੀਮ ਦੇ ਲੋਕਾਂ ਨੇ ਮ੍ਰਿਤਕਾ ਦਾ ਸੰਸਕਾਰ ਕਰ ਦਿੱਤਾ। ਲੱਕੜਾਂ ਘੱਟ ਹੋਣ ਕਾਰਨ ਡੈੱਡਬਾਡੀ ਪੂਰੀ ਤਰ੍ਹਾਂ ਸੜੀ ਹੀ ਨਹੀਂ। ਜਦੋਂ ਸਵੇਰੇ ਹੈਲਪਿੰਗ ਪੀਪਲ ਗਰੁੱਪ ਦੇ ਮੈਂਬਰ ਰਮੇਸ਼ ਕੁਮਾਰ ਆਪਣੀ ਟੀਮ ਨਾਲ ਪਹੁੰਚੇ ਤਾਂ ਅੱਧੀ ਸੜੀ ਡੈੱਡਬਾਡੀ ਨੂੰ ਦੇਖ ਕੇ ਪੁਲਿਸ ਨੂੰ ਫੋਨ ਕੀਤਾ।
ਜਦੋਂ ਇਸ ਬਾਰੇ ਨਗਰ ਕੌਂਸਲ ਦੇ ਇੰਸਪੈਕਟਰ ਰਿਸ਼ਭ ਜੈਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਧਿਕਾਰੀ ਝੂਠ ਬੋਲ ਰਹੇ ਹਨ। ਉਹ ਕੋਰੋਨਾ ਪਾਜ਼ੀਟਿਵ ਨਹੀਂ ਸੀ, ਕੱਲ੍ਹ ਸ਼ਾਮ ਨੂੰ ਉਸ ਦੀ ਰਿਪੋਰਟ ਨੈਗੇਟਿਵ ਆ ਗਈ ਸੀ। ਲੱਕੜਾਂ ਪੂਰੀਆਂ ਸਨ, ਡੈੱਡਬਾਡੀ ਡੀਫ੍ਰੀਜ਼ ਹੋਣ ਕਾਰਨ ਜਿਥੇ ਪਾਣੀ ਸੀ, ਉਥੋਂ ਬਾਡੀ ਨਹੀਂ ਸੜੀ। ਗਾਰਜੀਅਨ ਦਾ ਫਰਜ਼ ਬਣਦਾ ਹੈ ਕਿ ਦੁਬਾਰਾ ਚੈੱਕ ਕਰਦਾ, ਜਿਥੋਂ ਤੱਕ ਮਾਸਕ ਤੇ ਗਲਵਜ਼ ਪਹਿਨਣ ਦੀ ਗੱਲ ਹੈ ਤਾਂ ਕੱਲ ਮੇਰੀ ਟੀਮ ਕੋਲ ਇਹ ਨਹੀਂ ਸਨ।