ਮਾਸਟਰ ਸਲੀਮ, ਯੁਵਰਾਜ ਹੰਸ ਤੇ ਰੌਸ਼ਨ ਪ੍ਰਿੰਸ ਨੇ ਇਕ ਰਿਐਲਿਟੀ ਸ਼ੋਅ ਦੌਰਾਨ ਗਾਇਕ ਨਛੱਤਰ ਗਿੱਲ ਦੇ ਗਾਣੇ ਦੀ ਨਕਲ ਉਤਾਰੀ ਸੀ। ਤਿੰਨਾਂ ਨੇ ਗਿੱਲ ਦੇ ਗਾਣੇ ਦਾ ਮਜ਼ਾਕ ਉਡਾਇਆ ਸੀ ਤੇ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਸੀ। ਇਸ ‘ਤੇ ਗਾਇਕ ਨਛੱਤਰ ਗਿੱਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਪਰ ਹੁਣ ਤਿੰਨਾਂ ਵੱਲੋਂ ਗਿੱਲ ਤੋਂ ਮਾਫੀ ਮੰਗੀ ਗਈ ਹੈ।
ਮਜ਼ਾਕ ਵਾਲੀ ਵੀਡੀਓ ਨੂੰ ਲੈ ਕੇ ਹੰਸਰਾਜ ਹੰਸ ਦਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਮਜ਼ਾਕ ਵਾਲੀ ਵੀਡੀਓ ਦੇਖ ਕੇ ਮੇਰਾ ਮਨ ਦੁਖੀ ਹੋਇਆ। ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਬਹੁਤ ਸੋਚ-ਵਿਚਾਰ ਕਰ ਕੇ ਬੋਲਣਾ ਚਾਹੀਦਾ ਹੈ। ਲੋਕ ਤਮਾਸ਼ਾ ਵੇਖਣ ਲਈ ਤਿਆਰ ਰਹਿੰਦੇ ਹਨ। ਮੈਂ ਲੋਕਾਂ ਨੂੰ ਕਹਿੰਦਾ ਕਿ ਇਨ੍ਹਾਂ ਨੂੰ ਮੁਆਫ਼ ਕਰ ਦਿਓ। ਉਨ੍ਹਾਂ ਦੇ ਵੱਲੋਂ ਮੈਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ। ਨਛੱਤਰ ਗਿੱਲ ਮੇਰੇ ਭਰਾਵਾਂ ਵਰਗਾ ਹੈ। ਬੱਚੇ ਨਿਆਣੇ ਨੇ, ਉਨ੍ਹਾਂ ਤੋਂ ਗਲਤੀ ਹੋ ਗਈ। ਨਛੱਤਰ ਬਹੁਤ ਪਿਆਰੀ ਰੂਹ ਹੈ।- ਸਾਰੇ ਉਸਦੇ ਛੋਟੇ ਭਰਾ ਨੇ ਸ਼ਾਇਦ ਇਹ ਸੋਚ ਕੇ, ਨਛੱਤਰ ਮੁਆਫ਼ ਕਰ ਦੇਵੇ। ਸਾਡਾ ਆਪਸ ‘ਚ ਬਹੁਤ ਪਿਆਰ ਹੈ ਤੇ ਅਸੀਂ ਇੱਕ-ਦੂਜੇ ਦੇ ਹਿੱਸੇ ਹਾਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਬਜ਼ੁਰਗ ਔਰਤ ਦਾ ਬੇ.ਰ.ਹਿ/ਮੀ ਨਾਲ ਕ/ਤ.ਲ, ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਇਸ ਤੋਂ ਇਲਾਵਾ ਗਾਇਕ ਹੰਸ ਰਾਜ ਹੰਸ ਨੇ ਰਾਜਨੀਤੀ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ ਰਾਜਨੀਤੀ ‘ਚ ਕੀ ਹੋ ਰਿਹਾ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਮੈਂ ਜਿੰਨੀ ਦੇਰ ਵੀ ਰਾਜਨੀਤੀ ਦੀ ਲਾਈਨ ‘ਚ ਰਿਹਾ ਇਹੀ ਕੋਸ਼ਿਸ਼ ਕੀਤੀ ਕਿ ਆਪਣੇ ਹਿਸਾਬ ਨਾਲ Justify ਕਰਾਂ। ਹੁਣ ਮੈਂ ਸਿਰਫ਼ ਸੰਗੀਤ ਬਾਰੇ ਹੀ ਸੋਚਦਾ ਹਾਂ।
ਵੀਡੀਓ ਲਈ ਕਲਿੱਕ ਕਰੋ -:
























