Harbhajan himself asked the Punjab Govt : ਭਾਰਤ ਦੇ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਖੇਡ ਰਤਨ ਲਈ ਉਨ੍ਹਾਂ ਦਾ ਨਾਮੀਨੇਸ਼ਨ ਵਾਪਿਸ ਲੈਣ ਦੇ ਫੈਸਲੇ ਦਾ ਕਾਰਨ ਦੱਸਦਿਆਂ ਕਿਹਾ ਕਿ ਉਹ ਇਸ ਐਵਾਰਡ ਦੇ ਯੋਗ ਨਹੀਂ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਆਪਣਾ ਨਾਂ ਸਰਕਾਰ ਨੂੰ ਵਾਪਿਸ ਲੈਣ ਲਈ ਕਿਹਾ। ਇਸ ਸਬੰਧੀ ਹਰਭਜਨ ਨੇ ਲਗਾਤਾਰ ਤਿੰਨ ਟਵੀਟ ਕਰਦਿਆਂ ਲਿਖਿਆ ਕਿ ਮੇਰੇ ਕੋਲ ਲਗਾਤਾਰ ਫੋਨ ਆ ਰਹੇ ਹਨ ਕਿ ਪੰਜਾਬ ਸਰਕਾਰ ਨੇ ਖੇਡ ਰਤਨ ਦੀ ਲਈ ਮੇਰਾ ਨਾਮੀਨੇਸ਼ਨ ਵਾਪਿਸ ਕਿਉਂ ਲਿਆ? ਸੱਚਾਈ ਇਹ ਹੈ ਕਿ ਮੈਂ ਖੇਡ ਰਤਨ ਹਾਸਲ ਕਰਨ ਦੇ ਯੋਗ ਨਹੀਂ ਹਾਂ ਕਿਉਂਕਿ ਇਹ ਐਵਾਰਡ ਪਿਛਲੇ ਤਿੰਨ ਸਾਲਾਂ ਦੇ ਕੌਮਾਂਤਰੀ ਪ੍ਰਦਰਸ਼ਨ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ।
ਹਰਭਜਨ ਨੇ ਅੱਗੇ ਲਿਖਿਆ ਇਸ ਮਾਮਲੇ ਵਿਚ ਪੰਜਾਬ ਸਰਾਕਰ ਦੀ ਕੋਈ ਗਲਤੀ ਨਹੀਂ ਹੈ, ਕਿਉਂਕਿ ਉਨ੍ਹਾਂ ਨੇ ਨਿਯਮਾਂ ਦੇ ਅਧੀਨ ਹੀ ਮੇਰਾ ਨਾਂ ਵਾਪਿਸ ਲਿਆ ਹੈ। ਮੈਂ ਦੋਸਤਾਂ ਅਤੇ ਮੀਡੀਆ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹ ਕਿਆਸ ਨਾ ਲਗਾਉਣ।
ਇਸ ਤੋਂ ਬਾਅਦ ਉਨ੍ਹਾਂ ਨੇ ਤੀਸਰਾ ਟਵੀਟ ਕਰਦਿਆਂ ਲਿਖਿਆ ਕਿ ਖੇਡ ਰਤਨ ਲਈ ਮੇਰੇ ਨਾਮੀਨੇਸ਼ਨ ਬਾਰੇ ਬਹੁਤ ਭਰਮ ਅਤੇ ਕਿਆਸ ਲਗਾਏ ਜਾ ਰਹੇ ਹਨ, ਇਸ ਲਈ ਮੈਨੂੰ ਸਫਾਈ ਦੇਣੀ ਪਈ। ਮੈਂ ਦੱਸ ਦਿਆਂ ਕਿ ਪਿਛਲੇ ਸਾਲ ਨਾਮੀਨੇਸ਼ਨ ਦੇਰ ਨਾਲ ਬੇਜਿਆ ਗਿਆ ਸੀ, ਪਰ ਇਸ ਸਾਲ ਮੈਂ ਹੀ ਪੰਜਾਬ ਸਰਕਾਰ ਨੂੰ ਆਪਣਾ ਨਾਮੀਨੇਸ਼ਨ ਵਾਪਿਸ ਲੈਣ ਲਈ ਕਿਹਾ ਸੀ, ਕਿਉਂਕਿ ਮੈਂ ਤਿੰਨ ਸਾਲ ਦੀ ਯੋਗਤਾ ਵਾਲੇ ਨਿਯਮ ’ਤੇ ਖਰਾ ਨਹੀਂ ਉਤਰਦਾ ਹਾਂ।
ਦੱਸਣਯੋਗ ਹੈ ਕਿ ਹਰਭਜਨ ਨੇ 417 ਟੈਸਟ ਅਤੇ 269 ਵਨਡੇ ਵਿਕੇਟਾਂ ਲਈਆਂ ਹਨ ਅਤੇ ਉਨ੍ਹਾਂ ਨੂੰ ਅਰਜੁਨ ਐਵਾਰਡ ਵੀ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਦਮਸ਼੍ਰੀ ਐਵਾਰਡ ਵੀ ਹਾਸਲ ਕੀਤਾ ਹੈ। ਉਨ੍ਹਾਂ ਨੇ ਭਾਰਤ ਲਈ ਆਖਰੀ ਟੈਸਟ ਅਤੇ ਵਨਡੇ 2015 ਵਿਚ ਖੇਡਿਆ ਸੀ।