Harji Foundation to provide : ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਅੜੇ ਕਿਸਾਨਾਂ ਦਾ ਅੱਜ ਵੀ ਦਿੱਲੀ ਦੀ ਗਾਜੀਪੁਰ, ਸਿੰਘੂ, ਟਿਕਰੀ ਬਾਰਡਰ ਅਤੇ ਹੋਰ ਥਾਵਾਂ ‘ਤੇ ਅੰਦੋਲਨ ਜਾਰੀ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਹਿੰਸਾ ਤੋਂ ਬਾਅਦ ਕਿਸਾਨ ਅੰਦਲਨ ਇੱਕ ਵੇਲੇ ਕਮਜ਼ੋਰ ਹੁੰਦਾ ਨਜ਼ਰ ਆਇਆ ਪਰ ਹੁਣ ਇਸ ਵਿੱਚ ਜਾਨ ਪਾਉਣ ਲਈ ਕਿਸਾਨ ਵਾਪਿਸ ਦਿੱਲੀ ਬਾਰਡਰਾਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ, ਜਿਥੇ ਪਹੁੰਚਣ ਲਈ ਪੰਜਾਬ ਤੋਂ ਵੀ ਉਨ੍ਹਾਂ ਨੂੰ ਸਹਿਯੋਗ ਮਿਲ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਬਟਾਲਾ ਦੇ ਨੌਸ਼ਹਿਰਾ ਮੱਝਾ ਸਿੰਘ ਵਿਖੇ ਹਰਜੀ ਫਾਊਂਡੇਸ਼ਨ ਨੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਦਿੱਲੀ ਲਿਜਾਣ ਲਈ ‘ਦਿੱਲੀ ਚੱਲੋ ਪੰਜਾਬੀਓ’ ਮੁਹਿੰਮ ਵਿੱਢੀ ਹੈ।
ਇਸ ਅਧੀਨ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਦਿੱਲੀ ਚੱਲਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਪੰਜਾਬੀ ਦਿੱਲੀ ਵਿੱਚ ਅੰਦੋਲਨ ‘ਚ ਸ਼ਾਮਲ ਹੋਣ ਜਾਣਾ ਪੈਂਦਾ ਹੈ ਉਨ੍ਹਾਂ ਨੂੰ ਫਾਊਂਡੇਸ਼ਨ ਵੱਲੋਂ ਮੁਫਤ ਡੀਜ਼ਲ ਪੁਆ ਕੇ ਦਿੱਤਾ ਜਾਵੇਗਾ। ਇਸ ਦੇ ਲਈ ਉਨ੍ਹਾਂ ਨੇ ਪੰਜਾਬੀਾਆਂ ਤੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ 99888-86210, 99886-23452 ਨੰਬਰਾਂ ‘ਤੇ ਸੰਪਰਕ ਕਰਨ।