Harmeet Singh became the first : ਹਰਮੀਤ ਸਿੰਘ ਨੈਸ਼ਨਲ ਪ੍ਰੈਸ ਕਲੱਬ, ਇਸਲਾਮਾਬਾਦ ਦੀ ਪ੍ਰਬੰਧਕੀ ਕਮੇਟੀ ਦਾ ਪਹਿਲਾ ਪਾਕਿਸਤਾਨੀ ਸਿੱਖ ਮੈਂਬਰ ਚੁਣਿਆ ਗਿਆ ਹੈ। ਬੀਤੇ ਦਿਨੀਂ ਇਸ ਪ੍ਰੈੱਸ ਕਲੱਬ ਦੀਆਂ ਹੋਈਆਂ ਚੋਣਾਂ ਵਿਚ ਹਰਮੀਤ ਸਿੰਘ ਨੇ ਕੁੱਲ 775 ਵੋਟਾਂ ਹਾਸਲ ਕਰਕੇ 7ਵਾਂ ਸਥਾਨ ਹਾਸਲ ਕੀਤਾ। ਇਸ ਮੌਕੇ ਹਰਮੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਇਹ ਮੁਕਾਬਲਾ ਕਾਫੀ ਸਖਤ ਰਿਹਾ। ਇਨ੍ਹਾਂ ਚੋਣਾਂ ‘ਚ 15 ਮੈਂਬਰ ਹੀ ਬਣਦੇ ਹਨ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਪ੍ਰੇੱਸ ਕਲੱਬ ਹੈ, ਇਸ ਵਿਚ ਇਸਾਈ ਅਤੇ ਹਿੰਦੂ ਘਟਗਿਣਤੀ ਭਾਈਚਾਰੇ ‘ਚੋਂ ਤਾਂ ਕਈ ਵਾਰ ਮੈਂਬਰ ਬਣੇ ਨੇ, ਪਰ ਸਿੱਖਾਂ ‘ਚੋਂ ਪਹਿਲੀ ਵਾਰ ਉਨ੍ਹਾਂ ਵੱਲੋਂ ਚੋਣ ਲੜੀ ਵੀ ਗਈ ਅਤੇ ਜਿੱਤ ਵੀ ਹਾਸਲ ਕੀਤੀ।
ਦੱਸਣਯੋਗ ਹੈ ਕਿ ਹਰਮੀਤ ਸਿੰਘ ਪਾਕਿਸਤਾਨ ਦਾ ਪਹਿਲਾ ਸਿੱਖ ਜਰਨਲਿਸਟ ਹੈ, ਜੋਕਿ ਇਕ ਟੀਵੀ ਚੈਨਲ ਦੇ ਐਂਕਰ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਹ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਚਕੇਸਰ ਦਾ ਰਹਿਣ ਵਾਲਾ ਹੈ। ਉਸ ਨੇ ਪਾਕਿਸਤਾਨ ਦੀ ਇੱਕ ਸੰਘੀ ਯੂਨੀਵਰਸਿਟੀ ਤੋਂ ਜਰਨਲਿਸਮ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਹਾਲਾਂਕਿ ਸਿੰਘ ਦਾ ਨਜ਼ਦੀਕੀ ਪਰਿਵਾਰ ਪਾਕਿਸਤਾਨ ਵਿਚ ਹੈ, ਪਰ ਉਸ ਦੇ ਪਰਿਵਾਰਕ ਮੈਂਬਰ ਭਾਰਤ ਤੋਂ ਜਾਂਦੇ ਰਹਿੰਦੇ ਹਨ।