ਸਾਬਕਾ ਕਾਂਗਰਸੀ ਪ੍ਰਧਾਨ ਤੇ ਸਾਂਸਦ ਰਾਹੁਲ ਗਾਂਧੀ ਦੋ ਦਿਨ ਛੱਤੀਸਗੜ੍ਹ ਦੌਰੇ ‘ਤੇ ਹਨ। ਦੌਰੇ ਦੇ ਦੂਜੇ ਦਿਨ ਰਾਹੁਲ ਗਾਂਧੀ ਨਵਾ ਰਾਏਪੁਰ ਦੇ ਕਟੀਆ ਪਿੰਡ ਪਹੁੰਚੇ। ਇਥੇ ਕਿਸਾਨਾਂ ਨਾਲ ਮਿਲ ਕੇ ਝੋਨੇ ਦੀ ਕਟਾਈ ਕੀਤੀ। ਕਿਸਾਨ ਅਚਾਨਕ ਉਨ੍ਹਾਂ ਨੂੰ ਦੇਖ ਕੇ ਹੈਰਾਨ ਹੋ ਗਏ। ਸਿਰ ‘ਤੇ ਗਮਛਾ ਤੇ ਹੱਥ ਵਿਚ ਦਾਤਰ ਲੈ ਕੇ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਝੋਨੇ ਦੀ ਕਟਾਈਕੀਤੀ। ਰਾਹੁਲ ਗਾਂਧੀ ਨੇ ਝੋਨਾ ਕੱਟਦੇ ਹੋਏ ਇਹ ਫੋਟੋ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤਾ ਹੈ।
ਰਾਹੁਲ ਗਾਂਧੀ ਨੇ ਪੋਸਟ ਕਰਕੇ ਲਿਖਿਆ ਕਿ ਕਿਸਾਨ ਖੁਸ਼ਹਾਲ ਤਾਂ ਭਾਰਤ ਖੁਸ਼ਹਾਲ ਹੈ। ਛੱਤੀਸਗੜ੍ਹ ਦੇ ਕਿਸਾਨਾਂ ਲਈ ਕਾਂਗਰਸ ਸਰਕਾਰ ਦੇ 5 ਸਭ ਤੋਂ ਬੇਹਤਰੀਨ ਕੰਮ ਬਾਰੇ ਵੀ ਦੱਸਿਆ ਤੇ ਕਿਹਾ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਦੇ ਬੇਹਤਰੀਨ ਕੰਮ ਨਾਲ ਇਥੋਂ ਦੇ ਕਿਸਾਨਾਂ ਨੂੰ ਭਾਰਤ ਵਿਚ ਸਭ ਤੋਂ ਖੁਸ਼ਹਾਲ ਬਣਾਇਆ। ਰਾਹੁਲ ਗਾਂਧੀ ਨੇ ਅੱਗੇ ਲਿਖਿਆ-ਇਕ ਅਜਿਹਾ ਮਾਡਲ ਜਿਸ ਨੂੰ ਅਸੀਂ ਪੂਰੇ ਭਾਰਤ ਵਿਚ ਦੁਹਰਾਵਾਂਗੇ।
ਰਾਹੁਲ ਗਾਂਧੀ ਦੇ ਨਾਲ ਸੀਐੱਮ ਭੁਪੇਸ਼ ਬਘੇਲ, ਉਪ ਮੁੱਖ ਮੰਤਰੀ ਟੀਐੱਸ ਸਿੰਹਦੇਵ, ਗ੍ਰਹਿ ਮੰਤਰੀ ਤਾਮਰਧਵਨ ਸਾਹੂ, ਸਪੀਕਰ ਚਰਨਦਾਸ ਮਹੰਤ ਵੀ ਖੇਤਾਂ ਵਿਚ ਨਜ਼ਰ ਆਏ।
ਸਿਰ ‘ਤੇ ਗਮਛਾ ਤੇ ਹੱਥ ਵਿਚ ਦਾਤਰ ਚੁੱਕੇ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਝੋਨੇ ਦੀ ਕਟਾਈ ਕੀਤੀ। ਉਨ੍ਹਾਂ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਚੋਣਾਂ ਵਿਚ ਵੋਟਰਾਂ ਨੂੰ ਲੁਭਾਉਣ ਲਈਰਾਜਨੀਤਕ ਦਲ ਦੇ ਨੇਤਾ ਹਰ ਤਰ੍ਹਾਂ ਦੇ ਉਪਾਅ, ਜੁਗਾੜ ਤੇ ਤਰੀਕਾ ਅਪਣਾ ਰਹੇ ਹਨ ਤੇ ਰਾਹੁਲ ਗਾਂਧੀ ਦਾ ਇਹ ਅੰਦਾਜ਼ ਵੀ ਇਸੇ ਤਹਿਤ ਹੈ।
ਵੀਡੀਓ ਲਈ ਕਲਿੱਕ ਕਰੋ -: