ਚੰਡੀਗੜ੍ਹ : ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਸਾਵਧਾਨੀ ਵਰਤਦੇ ਹੋਏ ਸੂਬੇ ਵਿੱਚ ਲੌਕਡਾਊਨ ਨੂੰ ਇਕ ਹੋਰ ਹਫ਼ਤੇ ਲਈ ਵਧਾ ਦਿੱਤਾ ਹੈ। ਇਹ ਲੌਕਡਾਊਨ ਹੁਣ 12 ਜੁਲਾਈ ਸਵੇਰੇ 5 ਵਜੇ ਤੱਕ ਰਾਜ ਵਿੱਚ ਲਾਗੂ ਰਹੇਗੀ।
ਜਿਵੇਂਕਿ ਰਾਜ ਸਰਕਾਰ ਵੱਲੋਂ ਪਿਛਲੇ ਕੀਤੇ ਐਲਾਨਾਂ ਮੁਤਾਬਕ ਸਾਰੀਆਂ ਦੁਕਾਨਾਂ ਨੂੰ ਹੁਣ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸੇ ਤਰ੍ਹਾਂ ਮਾਲ ਨੂੰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹਣ ਦੀ ਇਜਾਜ਼ਤ ਹੈ।
ਇਸੇ ਤਰ੍ਹਾਂ ਬੈਠਣ ਦੀ ਸਮਰੱਥਾ ਦੇ 50 ਪ੍ਰਤੀਸ਼ਤ ਅਤੇ ਲੋੜੀਂਦੇ ਸਮਾਜਿਕ ਦੂਰੀ ਨਿਯਮਾਂ ਨੂੰ ਅਪਣਾਉਣ ਨਾਲ ਰੈਸਟੋਰੈਂਟਾਂ ਅਤੇ ਬਾਰਾਂ ਨੂੰ ਵੀ ਸਵੇਰੇ 10 ਵਜੇ ਤੋਂ ਰਾਤ 10 ਵਜੇ ਤਕ ਖੁੱਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸੇ ਤਰ੍ਹਾਂ ਧਾਰਮਿਕ ਸਥਾਨਾਂ ਨੂੰ ਇਕੋ ਸਮੇਂ ‘ਤੇ ਵੱਧ ਤੋਂ ਵੱਧ 50 ਵਿਅਕਤੀਆਂ ਲਈ ਖੋਲ੍ਹਣ ਦੀ ਆਗਿਆ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਤੇ ਗੜ੍ਹਸ਼ੰਕਰ ‘ਚ ਨਿਵੇਕਲੀ ਪਹਿਲ- ਘਰ ਦੇ ਬੂਹੇ ‘ਤੇ ਕਾਰ ਵਾਸ਼ਿੰਗ ਲਈ ਆਉਣਗੇ ਮਿਸਟਰ ਕਲੀਨ
ਕਾਰਪੋਰੇਟ ਦਫਤਰਾਂ ਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ, ਨਿਯਮਿਤ ਤੌਰ ‘ਤੇ ਸੈਨੇਟਾਈਜ਼ ਕਰਨ ਅਤੇ ਕੋਵਿਡ -19 ਦੇ ਢੁਕਵੇਂ ਵਿਵਹਾਰਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਪੂਰੀ ਹਾਜ਼ਰੀ ਦੇ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।