Head Constable commit suicide : ਤਰਨਤਾਰਨ ਵਿਚ ਬੁੱਧਵਾਰ ਦੀ ਰਾਤ ਨੂੰ ਪੰਜਾਬ ਪੁਲਿਸ ਦੇ ਜਵਾਨ ਨੇ ਥਾਣੇ ਵਿਚ ਖੁਦਕੁਸ਼ੀ ਕਰ ਲਈ। ਉਹ ਇਥੇ ਇਕ ਮੁਨਸ਼ੀ ਵਜੋਂ ਨੌਕਰੀ ਕਰਦਾ ਸੀ ਅਤੇ ਕੱਲ੍ਹ ਡਿਊਟੀ ’ਤੇ ਰਿਹਾ ਸੀ। ਪਤਾ ਲੱਗਾ ਹੈ ਕਿ ਮੁਨਸ਼ੀ ਨੇ ਇਕ ਨੌਜਵਾਨ ਨੂੰ ਆਪਣੇ ਕੋਲ ਬਿਠਾਈ ਰੱਖਿਆ ਸੀ। ਜਦੋਂ ਇਸ ਬਾਰੇ ਥਾਣੇ ਦੇ ਅਧਿਕਾਰੀ ਨੂੰ ਪਤਾ ਲੱਗਿਆ ਤਾਂ ਉਹ ਦੋਵਾਂ ਵਿੱਚ ਬਹਿਸ ਹ ਗਈ। ਇਸ ਤੋਂ ਬਾਅਦ ਉਸਨੇ ਜ਼ਹਿਰ ਖਾ ਲਿਆ। ਜਦੋਂ ਸਵੇਰੇ ਲਾਸ਼ ਮਿਲੀ ਤਾਂ ਇਸ ਨੂੰ ਮੋਰਚਰੀ ਭੇਜਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਖ਼ੁਦਕੁਸ਼ੀ ਵਾਲੀ ਥਾਂ ਤੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ, ਜੋ ਉਸ ਨੇ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਸੀ। ਉਸ ਨੇ ਇਲਜ਼ਾਮ ਲਗਾਇਆ ਹੈ ਕਿ ਝੱਬਾਲ ਥਾਣੇ ਦੇ SHO ਜਸਵੰਤ ਸਿੰਘ ਨੇ ਰਾਤ ਨੂੰ ਨਸ਼ੇ ਦੀ ਹਾਲਤ ਵਿੱਚ ਸਭ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਉਸ ਨੂੰ ਹਵਾਲਾਤ ਵਿੱਚ ਪਾਉਣ ਦੀ ਧਮਕੀ ਵੀ ਦਿੱਤੀ ।
ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਜ਼ਿਲ੍ਹੇ ਦੇ ਕਸਬਾ ਝੱਬਾਲ ਦੇ ਇੱਕ ਥਾਣੇ ਵਿੱਚ ਮੁਨਸ਼ੀ ਵਜੋਂ ਕੰਮ ਕਰਦਾ ਸੀ। ਉਹ ਬੁੱਧਵਾਰ ਰਾਤ ਨੂੰ ਨਾਈਟ ਡਿਊਟੀ ‘ਤੇ ਸੀ। ਵੀਰਵਾਰ ਸਵੇਰੇ ਉਸਦੀ ਖੁਦਕੁਸ਼ੀ ਬਾਰੇ ਪਤਾ ਲੱਗਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਵਿਅਕਤੀ ਨੂੰ ਕੇਸ ਦਰਜ ਕੀਤੇ ਬਿਨਾਂ ਉਸ ਨੇ ਬਾਹਰ ਆਪਣੇ ਕੋਲ ਬਿਠਾਈ ਰੱਖਿਆ ਸੀ। ਜਦੋਂ ਥਾਣੇਦਾਰ ਜਸਵੰਤ ਸਿੰਘ ਨੇ ਪੁੱਛਿਆ ਤਾਂ ਮੁਨਸ਼ੀ ਨੇ ਉਸ ਦੇ ਆਪਣੇ ਜਾਣ-ਪਛਾਣ ਹੋਣ ਵਾਲੇ ਦੀ ਗੱਲ ਕਹੀ। ਇਸ ਤੋਂ ਬਾਅਦ ਥਾਣੇਦਾਰ ਨੇ ਦੋਸ਼ੀ ਦੇ ਨਾਲ ਮੁਨਸ਼ੀ ਨੂੰ ਹਿਰਾਸਤ ਵਿੱਚ ਲੈਣ ਲਈ ਵੀ ਕਿਹਾ। ਉਨ੍ਹਾਂ ਦੇ ਜਾਣ ਤੋਂ ਬਾਅਦ ਮੁਨਸ਼ੀ ਨੇ ਆਪਣੀ ਬੇਇਜ਼ਦੀ ਮਹਿਸੂਸ ਕੀਤੀ ਜਿਸ ਤੋਂ ਬਾਅਦ ਡਿਊਟੀ ਦੌਰਾਨ ਉਸ ਨੇ ਜ਼ਹਿਰ ਖਾ ਲਿਆ। ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।